FacebookTwitterg+Mail

ਕੋਲ ਕਰਦਾਸ਼ੀਅਨ ਦੀ ਇਕ ਹੋਰ ਅਜੀਬ ਹਰਕਤ ਆਈ ਸਾਹਮਣੇ, ਸੁਣ ਕੇ ਹੋ ਜਾਓਗੇ ਹੈਰਾਨ!

    1/2
25 August, 2016 09:06:35 AM
ਮੁੰਬਈ— ਰਿਐਲਿਟੀ ਟੀ.ਵੀ. ਸਟਾਰ ਕੋਲ ਕਰਦਾਸ਼ੀਅਨ ਆਪਣੀ ਅਜੀਬ ਹਰਕਤਾਂ ਅਤੇ ਕੱਪੜਿਆਂ ਲਈ ਜਾਣੀ ਜਾਂਦੀ ਹੈ। ਹੁਣ ਉਨ੍ਹਾਂ ਨੇ ਆਪਣੇ ਬਾਰੇ ਇਕ ਹੋਰ ਅਜੀਬ ਖੁਲਾਸਾ ਕੀਤਾ ਹੈ। ਉਹ ਘੋੜਿਆਂ ਨੂੰ ਲਗਾਈ ਜਾਣ ਵਾਲੀ ਕ੍ਰੀਮ ਦੀ ਵਰਤੋਂ ਕਰਦੀ ਹੈ। ਅਸਲ 'ਚ ਉਹ ਆਪਣੇ ਨਹੁੰ ਦੀ ਮਜ਼ਬੂਤੀ ਵਧਾਉਣ ਲਈ ਘੋੜੇ ਦੇ ਖੁਰ ਲਈ ਵਰਤਣ ਵਾਲੀ ਕ੍ਰੀਮ ਲਾਉਂਦੀ ਹੈ। ਕੋਲ ਨੇ ਆਪਣੀ ਵੈਬਸਾਈਟ 'ਤੇ ਲਿਖਿਆ, ''ਚੰਗਾ ਮੈਨੀਕਿਓਰ ਮੇਰੇ ਨਹੁੰ ਨੂੰ ਜ਼ਿੰਦਗੀ ਦਿੰਦਾ ਹੈ। ਬੇਰਿਏਲੇ ਦੀ ਇਕ ਕ੍ਰੀਮ ਬਹੁਤ ਚੰਗੀ ਹੈ। ਅਸਲ 'ਚ ਇਹ ਘੋੜੇ ਦੇ ਖੁਰਾਂ ਲਈ ਬਣੀ ਹੈ। ਇਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਹ ਮੇਰੇ ਨਹੁੰ ਲਈ ਬੇਹੱਦ ਅਸਰਦਾਰ ਹੈ।'' ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਕ੍ਰੀਮ ਨੂੰ ਦਿਨ 'ਚ ਕਈ ਵਾਰ ਲਗਾਉਂਦੀ ਹੈ ਅਤੇ ਜਿੱਥੇ ਵੀ ਜਾਂਦੀ ਇਸ ਨੂੰ ਨਾਲ ਲੈ ਕੇ ਜਾਂਦੀ ਹੈ।

Tags: ਕੋਲਕ੍ਰੀਮਨਹੁੰkhloenailscream