FacebookTwitterg+Mail

ਦੀਪਿਕਾ ਤੋਂ ਮਲਾਇਕਾ ਤੱਕ ਦੇਖੋ ਇਨ੍ਹਾਂ ਅਭਿਨੇਤਰੀਆਂ ਦੇ ਸਟਾਈਲਿਸ਼ ਟੈਟੂ

    1/10
26 August, 2016 08:15:42 AM
ਮੁੰਬਈ— ਬਾਲੀਵੁੱਡ ਅਦਾਕਾਰਾ ਅਤੇ ਮਾਡਲ ਮਲਾਇਕਾ ਅਰੋੜਾ ਖਾਨ 43 ਸਾਲ ਦੀ ਹੋ ਗਈ ਹੈ। 23 ਅਗਸਤ, 1973 ਨੂੰ ਜਨਮੀ ਮਲਾਇਕਾ ਆਪਣੇ ਫੈਸ਼ਨ ਸਟੇਟਮੈਂਟ ਅਤੇ ਨਿਜੀ ਜ਼ਿੰਦਗੀ ਦੇ ਕਾਰਨ ਹਮੇਸ਼ਾ ਸੁਰਖੀਆਂ ਬਟੋਰਦੀ ਰਹੀ ਹੈ। ਹਾਲ ਹੀ 'ਚ ਬੋਲਡ ਫੋਟੋਸ਼ੂਟ ਕਰਵਾ ਕੇ ਉਹ ਟਾਕ ਆਫ ਦੀ ਟਾਊਨ ਬਣੀ ਹੈ। ਆਈਟਮ ਨੰਬਰ ਅਤੇ ਬੋਲਡ ਅਕਸ ਲਈ ਚਰਚਾ 'ਚ ਰਹਿਣ ਵਾਲੀ ਮਲਾਇਕਾ ਨੇ ਆਪਣੇ ਲੁੱਕ ਨੂੰ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਫੈਸ਼ਨੇਬਲ ਬਣਾਉਣ ਲਈ ਤਿੰਨ ਟੈਟੂ ਬਣਵਾਏ ਹਨ। ਮਲਾਇਆ ਆਪਣੇ ਸਰੀਰ 'ਤੇ ਤਿੰਨ ਟੈਟੂ ਬਣਵਾ ਚੁੱਕੀ ਹੈ, ਜਿਨ੍ਹਾਂ 'ਚੋਂ ਇਕ ਟੈਟੂ ਉਨ੍ਹਾਂ ਦੇ ਹੱਥ 'ਤੇ ਹੈ, ਜੋ ਇਕ ਰੋਮਨ ਨੰਬਰ ਹੈ। ਇਹ ਨੰਬਰ ' ਹੈ। ਦੂਜੇ ਪਾਸੇ ਜਿਹੜਾ ਟੈਟੂ ਉਨ੍ਹਾਂ ਦੇ ਬੈਕ 'ਤੇ ਹੈ, ਉਹ ਅੰਗ੍ਰੇਜ਼ੀ ਅੱਖਰ ਹੈ। ਤੀਜਾ ਟੈਟੂ ਉਨ੍ਹਾਂ ਨੇ ਆਪਣੀ ਪਿੱਠ 'ਤੇ ਬਣਵਾਇਆ ਹੈ, ਜਿਸ 'ਚ ਤਿੰਨ ਪੰਛੀ ਬਣੇ ਹੋਏ ਹਨ, ਜੋ ਉੱਡ ਰਹੇ ਹਨ। ਮਲਾਇਕਾ ਤੋਂ ਇਲਾਵਾ ਹੋਰ ਵੀ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਦੇ ਟੈਟੂ ਵੀ ਉਨ੍ਹਾਂ ਵਾਂਗ ਚਰਚਾ ਦੇ ਵਿਸ਼ੇ ਰਹੇ ਹਨ।

Tags: ਦੀਪਿਕਾਮਲਾਇਕਾਟੈਟੂdeepikamalaikatattoo