FacebookTwitterg+Mail

'ਆਸ਼ਿਕੀ' ਦੇ ਇਸ ਅਦਾਕਾਰ ਦੀ ਹੈ ਗਲੈਮਰਸ ਬੇਟੀ, 13 ਸਾਲ ਦੀ ਉਮਰ 'ਚ ਹੋ ਚੁਕੀ ਹੈ 'ਅਗਵਾ'

    1/19
26 August, 2016 09:45:59 AM
ਮੁੰਬਈ— ਬਾਲੀਵੁੱਡ ਅਦਾਕਾਰ ਰਾਹੁਲ ਰਾਏ ਦੀ 1990 'ਚ ਰਿਲੀਜ਼ ਹੋਈ ਸੁਪਰਹਿੱਟ ਫਿਲਮ 'ਆਸ਼ਿਕੀ' ਨਾਲ ਚਰਚਾ 'ਚ ਆਏ ਅਦਾਕਾਰ ਦੀਪਕ ਤਿਜੋਰੀ 55 ਸਾਲ ਦੇ ਹੋਣ ਜਾ ਰਹੇ ਹਨ। 28 ਅਗਸਤ 1961 'ਚ ਜਨਮੇ ਦੀਪਕ ਨੇ 'ਜੋ ਜੀਤਾ ਵਹੀ ਸਿਕੰਦਰ', 'ਪਹਿਲਾ ਨਸ਼ਾ', 'ਕਭੀ ਹਾਂ ਕਭੀ ਨਾ', 'ਰਾਜਾ ਨਟਵਰਲਾਲ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਐਕਟਿੰਗ ਤੋਂ ਇਲਾਵਾ ਉਨ੍ਹਾਂ ਨੇ ਨਿਰਦੇਸ਼ਨ ਅਤੇ ਪ੍ਰੋਡਕਸ਼ਨ 'ਚ ਵੀ ਆਪਣਾ ਹੱਥ ਅਜ਼ਮਾਇਆ ਹੈ। ਉਨ੍ਹਾਂ ਨੇ ਆਪਣੀ ਡਿਜ਼ਾਈਨਰ ਪ੍ਰੇਮਿਕਾ ਸ਼ਿਵਾਨੀ ਤਨੇਜਾ ਨਾਲ ਵਿਆਹ ਕੀਤੀ ਸੀ। ਇਸ ਜੋੜੀ ਦੇ ਦੋ ਬੱਚੇ ਹਨ। ਬੇਟੀ ਸਮਾਰਾ ਲਗਭਗ 20 ਸਾਲ ਦੀ ਹੈ, ਜਦਕਿ ਉਨ੍ਹਾਂ ਛੋਟੇ ਬੇਟੇ ਦਾ ਨਾਂ ਕਰਨ ਹੈ। ਦੀਪਕ ਦੀ ਬੇਟੀ ਸਮਾਰਾ ਜਦੋਂ 13 ਸਾਲ ਦੀ ਸੀ ਤਾਂ ਉਨ੍ਹਾਂ ਨੂੰ ਅਗਵਾਹ ਕਰ ਲਿਆ ਗਿਆ ਸੀ ਪਰ ਛੇਤੀ ਉਹ ਉਨ੍ਹਾਂ ਦੇ ਚੁੱਗਲ ਤੋਂ ਭੱਜ ਆਈ ਸੀ। ਇਸ ਗੱਲ ਦੀ ਜਾਣਕਾਰੀ ਖੁਦ ਦੀਪਕ ਨੇ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਦੀਪਕ ਦੀ 20 ਸਾਲਾ ਬੇਟੀ ਸਮਾਰਾ ਦੀ ਨਿਜੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਉਨ੍ਹਾਂ ਦੇ ਇੰਸਟਾਗਰਾਮ ਅਕਾਊਂਟ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਉਨ੍ਹਾਂ ਦਾ ਰੁਝਾਣ ਫਿਲਮਾਂ 'ਚ ਹੈ। ਵਰੁਣ ਧਵਨ ਅਤੇ ਜਾਨ ਅਬਰਾਹਿਮ ਦੀ ਹੁਣੇ ਜਿਹੇ ਰਿਲੀਜ ਹੋਈ ਫਿਲਮ 'ਡਿਸ਼ੂਮ' ਨਾਲ ਵੀ ਜੁੜੀ ਸੀ।

Tags: ਦੀਪਕ ਤਿਜੋਰੀਬੇਟੀਤਸਵੀਰਾਂdeepak tijoridaughterpics