FacebookTwitterg+Mail

ਜਦੋਂ 'ਝਲਕ ਦਿਖਲਾ ਜਾ' ਦੇ ਸੈਟ 'ਤੇ ਕੈਟਰੀਨਾ ਨੇ ਜੈਕਲੀਨ ਨੂੰ ਕੀਤਾ 'ਨਜ਼ਰਅੰਦਾਜ਼'

katrina jacqueline cat fight
26 August, 2016 10:15:44 AM
ਮੁੰਬਈ— ਬਾਲੀਵੁੱਡ ਇੰਡਸਟਰੀ 'ਚ ਅਦਾਕਾਰਾ ਜੈਕਲੀਨ ਫਰਨਾਡੀਜ਼ ਅਤੇ ਕੈਟਰੀਨਾ ਕੈਫ ਵਿਚਕਾਰ ਕੜੀ ਟੱਕਰ ਚੱਲ ਰਹੀ ਹੈ। ਸੁਣਨ 'ਚ ਆਇਆ ਹੈ ਕਿ ਕੈਟਰੀਨਾ, ਜੈਕਲੀਨ ਨਾਲ ਨਾਰਾਜ਼ ਹੈ। ਅਸਲ 'ਚ ਜਦੋਂ ਕੈਟਰੀਨਾ-ਸਿਧਾਰਥ ਆਪਣੀ ਆਉਣ ਵਾਲੀ ਫਿਲਮ 'ਬਾਰ-ਬਾਰ ਦੇਖੋ' ਦੇ ਪ੍ਰਚਾਰ ਲਈ 'ਝਲਖ ਦੇ ਸੈਟ 'ਤੇ ਪਹੁੰਚੀ ਤਾਂ ਉਹ ਜੈਕਲੀਨ ਨਾਲ ਵਧੇਰੇ ਖੁਸ਼ ਨਹੀਂ ਸੀ।
ਜਾਣਕਾਰੀ ਮੁਤਾਬਕ ਜੈਕਲੀਨ ਇਸ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ। ਸ਼ੋਅ ਦੌਰਾਨ ਜੈਕਲੀਨ ਨੇ ਕਰਨ ਜੌਹਰ, ਸਿਧਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ਨਾਲ ਸਨੈਪਚੈਟ ਵੀਡੀਓ ਬਣਾਉਣ ਬਾਰੇ ਸੋਚਿਆ। ਜੈਕਲੀਨ ਨੇ ਕਰਨ ਨੂੰ ਸਿਧਾਰਥ ਅਤੇ ਕੈਟਰੀਨਾ ਬਾਰੇ ਕੁਝ ਕਹਿਣ ਲਈ ਕਿਹਾ। ਰਿਪੋਰਟ ਮੁਤਾਬਕ ਸਾਰੇ ਉਨ੍ਹਾਂ ਦੀ ਗੱਲ ਮੰਨ ਗਏ ਪਰ ਕੈਟਰੀਨਾ ਨੇ ਕੈਮਰੇ ਵੱਲ ਬਿਲਕੁੱਲ ਵਲੀ ਨਹੀਂ ਦੇਖਿਆ। ਇਸ ਤੋਂ ਸਾਫ ਹੋ ਗਿਆ ਕਿ ਦੋਹਾਂ ਵਿਚਕਾਰ ਕੁਝ ਮਤਭੇਦ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ੋਅ ਦੇ ਪ੍ਰਤੀਭਾਗੀਆਂ ਨੂੰ ਆਪਣੇ ਮਨਪੰਸਦ ਸਟਾਰ ਦੇ ਗੀਤਾਂ 'ਤੇ ਡਾਂਸ ਕਰਨ ਲਈ ਕਿਹਾ ਗਿਆ ਸੀ, ਜਿਸ 'ਤੋ ਪ੍ਰਤੀਭਾਗੀ ਨੌਰਾ ਨੇ ਕੈਟਰੀਨਾ ਦੇ ਗੀਤ 'ਮਾਸ਼ਾ ਅੱਲ੍ਹਾ' 'ਤੇ ਬੈਲੀ ਡਾਂਸ ਕੀਤਾ, ਜਿਸ ਨੂੰ ਜੈਕਲੀਨ ਨੇ ਕੈਟਰੀਨਾ ਤੋਂ ਵੀ ਵਧੀਆ ਦੱਸਿਆ ਸੀ। ਉਂਝ ਵੀ ਇੰਡਸਟਰੀ 'ਚ ਅਭਿਨੇਤਰੀਆਂ ਦੀ ਕੈਟ-ਫਾਈਟ ਤਾਂ ਆਮ ਗੱਲ ਹੈ।

Tags: ਕੈਟਰੀਨਾਜੈਕਲੀਨਨਜ਼ਰਅੰਦਾਜ਼katrinajacquelineignored