FacebookTwitterg+Mail

ਟੀ.ਵੀ. ਦੇ ਇਸ ਸ਼ੋਅ 'ਚ 'ਬਾਗੀ' ਅਦਾਕਾਰਾ ਲਾਏਗੀ ਗਲੈਮਰ ਦਾ ਤੜਕਾ

shraddha kapoor judge reality tv
26 August, 2016 10:40:15 AM

ਮੁੰਬਈ— ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਉਹ ਛੋਟੇ ਪਰਦੇ 'ਤੇ ਐਂਟਰੀ ਕਰਨ ਜਾ ਰਹੀ ਹੈ। ਅਸਲ 'ਚ ਉਹ ਟੀ.ਵੀ. ਸ਼ੋਅ 'ਰਾਅ ਸਟਾਰ' 'ਚ ਜੱਜ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿਸ 'ਚ ਉਨ੍ਹਾਂ ਨਾਲ ਅਰਿਜੀਤ ਸਿੰਘ ਵੀ ਹੋਣਗੇ। ਜਿੱਥੇ ਇਕ ਪਾਸੇ ਅਰਿਜੀਤ ਇਸ ਸ਼ੋਅ 'ਚ ਸਾਦਗੀ ਨਾਲ ਪ੍ਰਤੀਯੋਗਿਤਾ ਦੀ ਅਗਵਾਈ ਕਰਨਗੇ, ਉੱਥੇ ਦੂਜੇ ਪਾਸੇ ਸ਼ਰਧਾ ਇਸ ਸ਼ੋਅ 'ਚ ਗਲੈਮਰ ਦਾ ਤੜਕਾ ਲਾਵੇਗੀ। ਸੂਤਰਾਂ ਮੁਤਾਬਕ, ਅਰਿਜੀਤ ਦਾ ਮਸ਼ਹੂਰ ਗੀਤ 'ਤੁਮ ਹੀ ਹੋ' ਨੂੰ ਸ਼ਰਧਾ 'ਤੇ ਫਿਲਮਾਇਆ ਗਿਆ ਸੀ ਅਤੇ ਦੋਹਾਂ 'ਚ ਕਾਫੀ ਬਿਹਤਰੀਨ ਤਾਲਮੇਲ ਹੈ। ਫਿਲਹਾਲ ਸ਼ਰਧਾ ਆਪਣੀ ਆਉਣ ਵਾਲੀ ਫਿਲਮ 'ਹਾਫ ਗਰਲਫ੍ਰੈਂਡ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਪਰ ਉਨ੍ਹਾਂ ਦੇ ਵਾਪਸ ਆਉਣ 'ਤੇ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ।''
ਜ਼ਿਕਰਯੋਗ ਹੈ ਕਿ ਸ਼ਰਧਾ ਇਸ ਸ਼ੋਅ ਲਈ ਬਿਲਕੁਲ ਪ੍ਰਫੈਕਟ ਸਿੱਧ ਹੋ ਸਕਦੀ ਹੈ। ਉਨ੍ਹਾਂ ਨੇ ਫਿਲਮ 'ਏਕ ਵਿਲੇਨ' ਦਾ ਗੀਤ 'ਤੇਰੀ ਗਲੀਆਂ' ਗਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ ਸੀ। ਇਸ ਤੋਂ ਪਹਿਲਾਂ ਯੋ-ਯੋ ਹਨੀ ਸਿੰਘ ਵੀ ਇਸ ਦੇ ਪੁਰਾਣੇ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਨ। ਇਹ ਸ਼ੋਅ 'ਲਾਈਫ ਓਕੇ' 'ਤੇ ਪ੍ਰਸਾਰਿਤ ਹੋਵੇਗਾ।

Tags: ਸ਼ਰਧਾਟੀਵੀ ਸ਼ੋਅਜੱਜshraddhajudgetv show