FacebookTwitterg+Mail

ਕਰਿਸ਼ਮਾ ਤੰਨਾ ਵੀ ਹੋ ਸਕਦੀ ਸੀ 'ਕਾਸਟਿੰਗ ਕਾਊਚ' ਦੀ ਸ਼ਿਕਾਰ, ਕੀਤਾ ਖੁਲਾਸਾ

    1/2
26 August, 2016 11:04:07 AM
ਮੁੰਬਈ— ਟੀ.ਵੀ. ਦਾ ਰਿਐਲਿਟੀ ਸ਼ੋਅ 'ਬਿਗ ਬੌਸ-8' ਦੀ ਸਾਬਕਾ ਪ੍ਰਤੀਭਾਗੀ ਕਰਿਸ਼ਮਾ ਤੰਨਾ ਦਾ ਕਹਿਣਾ ਹੈ ਕਿ ਉਹ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਸਕਦੀ ਸੀ ਪਰ ਆਪਣੀ ਸੂਝਬੂਝ ਅਤੇ ਸਮਝਦਾਰੀ ਨਾਲ ਉਹ ਬੱਚ ਗਈ। ਇੰਟਰਵਿਊ 'ਚ ਕਰਿਸ਼ਮਾ ਨੇ ਉਪੇਨ ਦੱਤ ਤੋਂ ਬ੍ਰੇਕਅੱਪ ਅਤੇ ਆਪਣੇ ਸ਼ੋਅਜ਼, ਫਿਲਮੀ ਕੈਰੀਅਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਅੱਜਕੱਲ ਉਹ ਟੀ.ਵੀ. ਸ਼ੋਅ 'ਝਲਕ ਦਿਖਲਾ ਜਾ' 'ਚ ਬਤੌਰ ਪ੍ਰਤੀਭਾਗੀ ਨਜ਼ਰ ਆ ਰਹੀ ਹੈ।
ਉਨ੍ਹਾਂ ਦੱਸਿਆ, ''ਮੈਨੂੰ ਕਦੀ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਜੇਕਰ ਲੋਕ ਇਸ ਬਾਰੇ 'ਚ ਹਿੰਟ ਦਿੱਦੇ ਸਨ ਤਾਂ ਮੈਂ ਕਦੀ ਵੀ ਮੁੜ ਕੇ ਕੁਝ ਨਹੀਂ ਕਿਹਾ। ਹੋ ਸਕਦਾ ਹੈ ਕਿ ਮੈਂ ਇਹ ਸਭ ਕਰਦੀ ਤਾਂ ਚੀਜਾਂ ਵੱਖਰੀ ਹੁੰਦੀ ਪਰ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ 'ਤੇ ਯਕੀਨ ਨਹੀਂ ਹੈ। ਜੇਕਰ ਤੁਹਾਡੇ 'ਚ ਹੁਨਰ ਹੈ ਅਤੇ ਸੁੰਦਰ ਚਿਹਰਾ ਹੈ ਤਾਂ ਤੁਹਾਨੂੰ ਮੌਕਾ ਜ਼ਰੂਰ ਮਿਲੇਗਾ। ਜੇਕਰ ਤੁਹਾਨੂੰ ਕੋਈ ਵਿਅਕਤੀ ਫਲ੍ਰਟ ਕਰ ਰਿਹਾ ਹੈ ਤਾਂ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਰਿਐਕਸ਼ਨ ਦੇਣਾ ਹੈ। ਮੈਂ ਅਜਿਹੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੀ, ਇਸ ਲਈ ਮੈਂ ਅੱਜ ਇੱਥੇ ਹਾਂ।''
ਜ਼ਿਕਰਯੋਗ ਹੈ ਕਿ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਹੀਂ ਤੋਂ ਮਿਲੇਗੇਂ', 'ਕੋਈ ਦਿਲ ਮਂੇ ਹੈ', 'ਪਿਆਰ ਦੇ ਦੋ ਨਾਮ', ' ਏਕ ਰਾਧਾ ਏਕ ਸ਼ਾਮ', 'ਵਿਰਾਸਤ' ਅਤੇ 'ਬਾਲਵੀਰ' ਵਰਗੇ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਰਿਐਲਿਟੀ ਸ਼ੋਅ ਅਤੇ ਬਾਲੀਵੁੱਡ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

Tags: ਕਰਿਸ਼ਮਾਖੁਲਾਸਾਕਾਸਟਿੰਗ ਕਾਊਚkarishmacasting couchdisclosure