FacebookTwitterg+Mail

ਫੋਰਬਸ : ਕਮਾਈ 'ਚ ਸਲਮਾਨ, ਅਮਿਤਾਭ, ਅਕਸ਼ੈ ਤੋਂ ਕਿਤੇ ਉੱਪਰ ਹਨ ਕਿੰਗ ਖਾਨ

forbes earnings king khan
27 August, 2016 07:19:39 AM
ਨਵੀਂ ਦਿੱਲੀ— ਫੋਰਬਸ ਸੂਚੀ ਵਿਚ ਬਾਲੀਵੁੱਡ ਸਿਤਰੇ ਸ਼ਾਹਰੁਖ ਖਾਨ, ਅਮਿਤਾਭ ਬੱਚਨ, ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨੂੰ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਪ੍ਰਾਪਤ ਕਰਨ ਵਾਲੇ ਸਿਤਾਰਿਆਂ ਵਿਚ ਸ਼ਾਮਲ ਕੀਤਾ ਹੈ ਅਤੇ ਇਨ੍ਹਾਂ ਦੀ ਸੈਲਰੀ ਹਾਲੀਵੁੱਡ ਦੇ ਦਿੱਗਜ਼ ਕਲਾਕਾਰ ਰਾਬਰਟ ਡਾਊਨੀ ਜੂਨੀਅਰ ਅਤੇ ਬ੍ਰੈਡ ਪਿਟ ਦੇ ਬਰਾਬਰ ਹੈ। ਮੈਗਜ਼ੀਨ ਦੀ ਇਸ ਸੂਚੀ ਵਿਚ ਜਾਨਸਨ ਚੋਟੀ 'ਤੇ ਹਨ। ਮੈਗਜ਼ੀਨ ਮੁਤਾਬਿਕ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਤੋਂ ਲੈ ਕੇ 'ਚੱਕ ਦੇ ਇੰਡੀਆ' ਵਰਗੀਆਂ ਫਿਲਮਾਂ ਦੇਣ ਵਾਲੇ ਸ਼ਾਹਰੁਖ 'ਵਰਲਡ ਹਾਈਐਸਟ ਪੇਡ ਐਕਟਰਸ 2016' ਦੀ 20 ਐਕਟਰਾਂ ਦੀ ਲਿਸਟ ਵਿਚ ਅੱਠਵੇਂ ਸਥਾਨ 'ਤੇ ਹੈ ਅਤੇ 3.3 ਕਰੋੜ ਡਾਲਰ ਦੀ ਕਮਾਈ ਨਾਲ 'ਆਇਰਨ ਮੈਨ' ਦੇ ਡਾਊਨੀ ਜੂਨੀਅਰ ਸ਼ਾਹਰੁਖ ਖਾਨ ਇਸੇ ਸਥਾਨ 'ਤੇ ਕਾਬਜ਼ ਹਨ।
ਅਕਸ਼ੈ 3.15 ਕਰੋੜ ਡਾਲਰ ਦੀ ਕਮਾਈ ਨਾਲ ਹਾਲੀਵੁੱਡ ਦੀ ਸਭ ਤੋਂ ਆਕਰਸ਼ਕ ਸ਼ਖਸੀਅਤ ਬ੍ਰੈਡ ਪਿਟ ਨਾਲ 10ਵਾਂ ਸਥਾਨ ਸਾਂਝਾ ਕਰ ਰਹੇ ਹਨ। ਸੂਚੀ ਮੁਤਾਬਕ 2.85 ਕਰੋੜ ਡਾਲਰ ਦੀ ਕਮਾਈ ਨਾਲ 'ਬਜਰੰਗੀ ਭਾਈਜਾਨ' ਸਲਮਾਨ ਖਾਨ ਆਸਕਰ ਜੇਤੂ ਲਿਓਨਾਰਡੋ ਡਿਕੈਪ੍ਰਿਓ ਤੋਂ ਇਕ ਸਥਾਨ ਪਹਿਲਾਂ ਮਤਲਬ 14ਵੇਂ ਸਥਾਨ 'ਤੇ ਹਨ, ਜਦੋਂ ਕਿ ਡਿਕੈਪ੍ਰਿਓ 2.7 ਕਰੋੜ ਡਾਲਰ ਦੀ ਕਮਾਈ ਨਾਲ 15ਵੇਂ ਸਥਾਨ 'ਤੇ ਹੈ। 2.05 ਕਰੋੜ ਦੀ ਕਮਾਈ ਨਾਲ 'ਇੰਡੀਪੈਂਡੈਂਸ ਡੇ' ਦੇ ਸਿਤਾਰੇ ਵਿਲ ਸਮਿਥ ਨੇ 17ਵਾਂ ਸਥਾਨ ਹਾਸਲ ਕੀਤਾ ਹੈ। ਦੋ ਕਰੋੜ ਡਾਲਰ ਦੀ ਕਮਾਈ ਨਾਲ ਅਮਿਤਾਭ ਬੱਚਨ ਨੇ ਸੂਚੀ ਵਿਚ ਆਸਕਰ ਜੇਤੂ ਮੈਥਿਊ ਮੈਕੋਨਹੇ ਅਤੇ 'ਸਟਾਰ ਵਾਰਸ' ਦੇ ਦਿੱਗਜ਼ ਕਲਾਕਾਰ ਹੈਰੀਸਨ ਫੋਰਡ ਤੋਂ ਪਹਿਲਾਂ ਮਤਲਬ 18ਵਾਂ ਸਥਾਨ ਹਾਸਲ ਕੀਤਾ ਹੈ।

Tags: ਫੋਰਬਸਕਮਾਈਕਿੰਗ ਖਾਨForbes earnings King Khan