FacebookTwitterg+Mail

ਸ਼ਾਹਿਦ ਕਪੂਰ ਤੇ ਮੀਰਾ ਦੇ ਘਰ ਆਈ ਨੰਨ੍ਹੀ ਪਰੀ

shahid kapoor daughter birth
27 August, 2016 07:40:09 AM
ਮੁੰਬਈ— ਬਾਲੀਵੁੱਡੀ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਬੀਤੀ ਸ਼ਾਮ ਬੇਟੀ ਨੂੰ ਜਨਮ ਦਿੱਤਾ। ਸ਼ਾਹਿਦ ਨੇ ਟਵੀਟ ਕੀਤਾ,'ਉਹ ਆ ਗਈ ਹੈ ਅਤੇ ਸਾਡੇ ਕੋਲ ਖੁਸ਼ੀ ਦਾ ਇਜ਼ਹਾਰ ਕਰਨ ਲਈ ਸ਼ਬਦ ਨਹੀਂ ਹਨ।' ਮੀਰਾ ਨੂੰ ਕੱਲ ਖਾਰ ਦੇ ਹਿੰਦੂਜਾ ਹੈਲਥਕੇਅਰ ਸਰਜੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਡਲਿਵਰੀ ਸਾਧਾਰਨ ਸੀ ਅਤੇ ਮਾਂ-ਬੇਟੀ ਦੋਵੇਂ ਸਿਹਤਮੰਦ ਹਨ।
ਜਾਣਕਾਰੀ ਮੁਤਾਬਕ ਸ਼ਾਹਿਦ ਨੇ ਆਪਣੀ ਪਤਨੀ ਦੇ ਗਰਭਅਵਸਥਾ 'ਚ ਕਾਫੀ ਧਿਆਨ ਦਿੱਤਾ ਹੈ। ਉਨ੍ਹਾਂ ਕਾਫੀ ਦਿਨਾਂ ਪਹਿਲਾਂ ਤੋਂ ਹੀ ਛੁੱਟੀਆਂ ਲੈ ਲਈਆਂ ਸਨ। ਸ਼ਾਹਿਦ-ਮੀਰਾ ਦੇ ਬੱਚੇ ਦਾ ਜਨਮ ਤਕਰੀਬਨ ਬੀਤੀ ਸ਼ਾਮ 7:56 'ਤੇ ਹੋਇਆ ਹੈ। ਇਸ ਦੌਰਾਨ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨਾਲ ਮੌਜੂਦ ਸੀ।

Tags: ਸ਼ਾਹਿਦਬੇਟੀਜਨਮshahiddaughterbirth