FacebookTwitterg+Mail

ਸਲਮਾਨ ਦੇ ਭਾਣਜੇ ਆਹਿਲ ਦੇ ਦੇਖੋ ਫਨੀ ਐਕਸਪ੍ਰੈਸ਼ਨ!

    1/9
27 August, 2016 09:54:54 AM
ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਭਾਣਜੇ ਆਹਿਲ ਸ਼ਰਮਾ ਬੀਤੇ ਦਿਨੀਂ ਆਪਣੇ ਮਾਤਾ-ਪਿਤਾ ਨਾਲ ਬਾਂਦਰਾ ਸਥਿਤ 'ਦੀ ਕਾਰਨਰ ਹਾਊਸ' ਦੇ ਬਾਹਰ ਦੇਖੇ ਗਏ। ਇਸ ਦੌਰਾਨ ਆਹਿਲ ਨੂੰ ਅਰਪਿਤਾ ਨੇ ਗੋਦੀ 'ਚ ਚੁੱਕਿਆ ਸੀ। ਮੀਡੀਆ ਦੀਆਂ ਨਜ਼ਰਾਂ ਉਨ੍ਹਾਂ ਦੇ ਐਕਸਪ੍ਰੈਸ਼ਨ 'ਤੇ ਜਾ ਟਿਕੀਆਂ, ਜੋ ਕਾਫੀ ਫਨੀ ਸਨ। ਉਂਝ ਆਯੂਸ਼ ਅਤੇ ਅਰਪਿਤਾ ਦਾ ਇੰਸਟਾਗਰਾਮ ਅਕਾਊਂਟ ਉਨ੍ਹਾਂ ਦੇ ਬੇਟੇ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ ਅਤੇ ਇਨ੍ਹਾਂ ਸਾਰੀਆਂ ਤਸਵੀਰਾਂ 'ਚ ਆਹਿਲ ਦੇ ਐਕਸਪ੍ਰੈਸ਼ਨ ਦੇਖਣਯੋਗ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਸਲਮਾਨ ਦੀ ਭੈਣ ਅਰਪਿਤਾ ਨੇ 2014 'ਚ ਆਪਣੇ ਪ੍ਰੇਮੀ ਆਯੂਸ਼ ਸ਼ਰਮਾ ਨਾਲ ਵਿਆਹ ਕੀਤਾ ਸੀ ਅਤੇ ਇਸੇ ਸਾਲ ਅਪ੍ਰੈਲ ਮਹੀਨੇ 'ਚ ਉਨ੍ਹਾਂ ਨੇ ਬੇਟੇ ਆਹਿਲ ਨੂੰ ਜਨਮ ਦਿੱਤਾ।

Tags: ਸਲਮਾਨਆਹਿਲਐਕਸਪ੍ਰੈਸ਼ਨsalmanahilexpression