FacebookTwitterg+Mail

ਤੁਸੀਂ ਵੀ ਦੇਖੋ 'ਪਵਿੱਤਰ ਰਿਸ਼ਤਾ' ਦੀ ਇਸ ਅਦਾਕਾਰਾ ਦਾ ਹੌਟ ਲੁੱਕ, ਆਪਣੇ ਸਹਿ-ਅਦਾਕਾਰ ਨੂੰ ਕਰ ਰਹੀ ਹੈ ਡੇਟ

pavitra rishta asha negi look
27 August, 2016 11:44:08 AM
ਮੁੰਬਈ— ਟੀ.ਵੀ. ਸੀਰੀਅਲ 'ਪਵਿੱਤਰ ਰਿਸ਼ਤਾ' 'ਚ ਪੂਰਵੀ ਦੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ ਖਾਸ ਜਗ੍ਹਾ ਬਣਾਉਣ ਵਾਲੀ ਆਸ਼ਾ ਨੇਗੀ ਦਾ ਲੁੱਕ ਹੁਣ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਉਨ੍ਹਾਂ ਦਾ ਬਦਲਿਆਂ ਹੋਇਆ ਲੁੱਕ ਤੁਹਾਨੂੰ ਵੀ ਹੈਰਾਨ ਹੋ ਗਿਆ ਸੀ। ਸੀਰੀਅਲ 'ਚ ਸੀਧੀ-ਸਾਦੀ ਨਜ਼ਰ ਆਉਣ ਵਾਲੀ ਆਸ਼ਾ ਹੁਣ ਕਾਫੀ ਗਲੈਮਰਸ ਹੋ ਚੁੱਕੀ ਹੈ। ਖਾਣ-ਪੀਣ ਦਾ ਸ਼ੌਂਕ ਰੱਖਣ ਵਾਲੀ ਆਸ਼ਾ ਹੁਣ ਫਿੱਟ ਫਿੱਗਰ ਵਾਲੀ ਅਦਾਕਾਰਾ ਬਣ ਚੁੱਕੀ ਹੈ। ਫਿੱਟ ਰਹਿਣ ਲਈ ਆਸ਼ਾ ਹੁਣ ਨਾ ਸਿਰਫ ਆਪਣੀ ਡਾਈਟ 'ਤੇ ਕੰਟਰੋਲ ਕਰ ਚੁੱਕੀ ਹੈ, ਸਗੋਂ ਇਸ ਲਈ ਰੋਜ਼ਾਨਾ ਕਸਰਤ ਵੀ ਕਰਦੀ ਹੈ।
ਆਸ਼ਾ ਨੇ ਇਕ ਇੰਟਰਵਿਊ 'ਚ ਦੱਸਿਆ, 'ਅੱਜਕੱਲ ਮੈਂ ਹੈਲਦੀ ਡਾਈਟ ਲੈ ਰਹੀ ਹੈ। ਡਾਈਟਿੰਗ ਨਾਲ ਹੀ ਮੈਂ ਜਿਮ 'ਚ ਵਰਕਆਊਟ ਵੀ ਕਰ ਰਹੀ ਹਾਂ। ਫਿਲਹਾਲ ਮੇਰੇ ਕੋਲ ਸਮਾਂ ਹੈ ਅਤੇ ਮੈਂ ਉਸ ਦਾ ਪੂਰਾ ਇਸਤੇਮਾਲ ਆਪਣੇ ਸਰੀਰ ਨੂੰ ਫਿੱਟ ਰੱਖਣ 'ਚ ਕਰ ਰਹੀ ਹੈ। ਆਸ਼ਾ ਮੁਤਾਬਕ ਉਨ੍ਹਾਂ ਨੂੰ ਚਾਵਲ ਅਤੇ ਰੋਟੀ ਖਾਣਾ ਪਸੰਦ ਹੈ। ਇਸ ਲਈ ਮੈਂ ਚਾਵਲ ਦੀ ਜਗ੍ਹਾ ਬਰਾਊਨ ਰਾਈਸ ਖਾਣੇ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਉਹ ਹਰੀ ਸਬਜ਼ੀਆਂ ਅਤੇ ਫਲ ਵਧੇਰੇ ਖਾਂਦੀ ਹਾਂ।
ਦੱਸਣਯੋਗ ਹੈ ਕਿ ਆਸ਼ਾ ਨੇਗੀ ਪਿਛਲੇ ਪੰਜ ਸਾਲਾਂ ਤੋਂ ਟੀ.ਵੀ. ਅਦਾਕਾਰ ਅਤੇ ਪੇਸ਼ਕਾਰ ਰਿਥੱਵਿਕ ਧੰਜਾਨੀ ਨਾਲ ਰਿਸ਼ਤੇ 'ਚ ਹਨ। ਇਹ ਜੋੜੀ ਇਕ-ਦੂਜੇ ਨੂੰ ਟੀ.ਵੀ. ਸੀਰੀਅਲ 'ਪਵਿੱਤਰ ਰਿਸ਼ਤਾ' ਦੇ ਸਮੇਂ ਤੋਂ ਹੀ ਡੇਟ ਕਰ ਰਹੇ ਹਨ। ਜਦੋਂ ਆਸ਼ਾ ਦੀ ਨਵੀਂ ਲੁੱਕ ਨੂੰ ਲੈ ਕੇ ਰਿਥਵਿਕ ਦੇ ਰਿਐਕਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਅਸਲ 'ਚ ਰਿਥਵਿਕ ਨੇ ਜਦੋਂ ਮੈਨੂੰ ਹੌਟ ਲੁੱਕ 'ਚ ਦੇਖਿਆ ਤਾਂ ਉਨ੍ਹਾਂ ਨੇ ਮੇਰੀ ਸਖਤ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਤੋਂ ਮੈਂ ਕਾਫੀ ਖੁਸ਼ ਹਾਂ।'

Tags: ਪਵਿੱਤਰ ਰਿਸ਼ਤਾਆਸ਼ਾ ਨੇਗੀਲੁੱਕpavitra rishtaasha negilook