FacebookTwitterg+Mail

Hot Pics: ਆਪਣੇ ਦਮਦਾਰ ਅਭਿਨੈ ਨਾਲ ਨੇਹਾ ਧੂਪੀਆ ਨੇ ਦਰਸ਼ਕਾਂ ਦੇ ਦਿਲ 'ਚ ਬਣਾਈ ਜਗ੍ਹਾਂ

    1/13
27 August, 2016 03:11:42 PM
ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਨੇਹਾ ਧੂਪੀਆ ਦਾ ਜਨਮ ਪੰਜਾਬੀ ਸਿੱਖ ਪਰਿਵਾਰ 'ਚ 27 ਅਗਸਤ 1980 ਨੂੰ ਕੇਰਲਾ ਦੇ ਕੋਚੀ 'ਚ ਹੋਇਆ ਸੀ। ਨੇਹਾ ਦੇ ਪਿਤਾ ਕਮਾਂਡਰ ਸੰਦੀਪ ਧੂਪੀਆ ਭਾਰਤੀ ਨੈਵੀ 'ਚ ਕੰਮ ਕਰਦੇ ਸਨ। ਬਚਪਨ 'ਚ ਆਰਮੀ ਸਕੂਲ 'ਚ ਪੜ੍ਹੀ ਨੇਹਾ ਨੇ ਆਪਣੀ ਗ੍ਰੈਜੁਏਸ਼ਨ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਨੇਹਾ ਧੂਪੀਆ ਨੇ ਆਪਣਾ ਐਕਟਿੰਗ ਡੈਬਿਊ ਦਿੱਲੀ ਥਿਏਟਰ ਨਾਟਕ ਗ੍ਰੇਫਿਟੀ ਤੋਂ ਕੀਤਾ। ਇਸ ਦੇ ਬਾਅਦ ਉਹ ਕੁਝ ਹੋਰ ਵੀ ਮਿਊਂਜ਼ਿਕ ਵੀਡੀਓਜ਼ 'ਚ ਵੀ ਦਿਖਾਈ ਦਿੱਤੀ ਸੀ।
ਸਾਲ 2002 'ਚ ਉਹ ਫੇਮਿਨਾ ਮਿਸ ਇੰਡੀਆ ਚੁਣੀ ਗਈ। ਇਸ ਦੇ ਬਾਅਦ ਉਸ ਨੇ ਮਿਸ ਯੂਨੀਵਰਸ ਮੁਕਾਬਲੇ 'ਚ ਹਿੱਸਾ ਲਿਆ, ਜਿੱਥੇ ਉਹ ਟੌਪ 10 'ਚ ਚੁਣੀ ਗਈ। ਨੇਹਾ ਧੂਪੀਆ ਨੇ ਆਪਣੇ ਸਿਨੈ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਪ੍ਰਦਰਸ਼ਿਤ ਫ਼ਿਲਮ 'ਕਯਾਮਤ' ਨਾਲ ਕੀਤੀ। ਇਸ ਫ਼ਿਲਮ 'ਚ ਨੇਹਾ ਦੇ ਅਪੋਜ਼ਿਟ ਅਜੇ ਦੇਵਗਨ ਨੇ ਮੁੱਖ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੋਈ। ਸਾਲ 2004 'ਚ ਪ੍ਰਦਰਸ਼ਿਤ ਫ਼ਿਲਮ ਜੂਲੀ ਨੇਹਾ ਧੂਪੀਆ ਦੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ 'ਚ ਸ਼ਾਮਲ ਕੀਤੀ ਜਾਂਦੀ ਹੈ। ਇਸ ਫ਼ਿਲਮ 'ਚ ਨੇਹਾ ਨੇ ਸੈਕਸ ਵਰਕਰ ਦੀ ਭੂਮਿਕਾ ਨਿਭਾਈ ਸੀ। ਫ਼ਿਲਮ 'ਚ ਆਪਣੇ ਦਮਦਾਰ ਅਭਿਨੈ ਨਾਲ ਉਸ ਨੇ ਨਾ ਸਿਰਫ ਦਰਸ਼ਕਾਂ ਸਗੋਂ ਸਮੀਖਿਅਕਾਂ ਦਾ ਦਿਲ ਵੀ ਜਿੱਤ ਲਿਆ ਸੀ।
ਨੇਹਾ ਧੂਪੀਆ ਨੂੰ ਫ਼ਿਲਮ ਇੰਡਸਟ੍ਰੀ 'ਚ ਆਏ ਦੱਸ ਸਾਲ ਹੋ ਚੁੱਕੇ ਹਨ। ਉਨ੍ਹਾਂ ਦੇ ਕਰੀਅਰ ਦੀਆਂ ਹੋਰ ਫ਼ਿਲਮਾਂ 'ਕਯਾ ਕੂਲ ਹੈ ਹਮ, ਗਰਮ ਮਸਾਲਾ, ਏਕ ਚਾਲੀਸ ਕੀ ਲਾਸਟ ਲੋਕਲ, ਸਿੰਘ ਇਜ਼ ਕਿੰਗ, ਦੇ ਦਨਾ ਦਨ, ਦਸ ਕਹਾਣੀਆਂ, ਐਕਸ਼ਨ ਰਿਪਲੇਅ ਅਤੇ ਫੱਸ ਗਏ ਰੇ ਓਬਾਮਾ' ਆਦਿ ਫ਼ਿਲਮਾਂ 'ਚ ਕੰਮ ਕੀਤਾ ਹੈ। ਨੇਹਾ ਦੀ ਆਉਣ ਵਾਲੀਆਂ ਫ਼ਿਲਮਾਂ 'ਚ 'ਉਂਗਲੀ' ਪ੍ਰਮੁੱਖ ਹੈ। ਨੇਹਾ ਨੇ ਤੇਲਗੂ ਫ਼ਿਲਮਾਂ 'ਚ ਵੀ ਅਭਿਨੈ ਕੀਤਾ ਹੈ।

Tags: ਨੇਹਾ ਧੂਪੀਆ ਜਨਮneha dhupia birthdayjulieਜੂਲੀ

About The Author

Anuradha Sharma

Anuradha Sharma is News Editor at Jagbani.