FacebookTwitterg+Mail

ਸੋਫੀਆ ਨੇ ਮੁੜ ਹੌਟ ਤਸਵੀਰ ਕੀਤੀ ਪੋਸਟ, ਆਈਟਮ ਗਰਲ ਰਾਖੀ ਸਾਵੰਤ ਨੇ ਕੀਤਾ ਇਹ ਕੁਮੈਂਟ (ਦੇਖੋ ਤਸਵੀਰਾਂ)

    1/14
19 September, 2016 06:09:06 PM
ਮੁੰਬਈ— ਜਦੋਂ ਗੱਲ ਆਪਣੇ ਮੁਕਾਬਲੇਬਾਜ਼ਾਂ ਦੀ ਗਲਤੀ ਦੀ ਆਉਂਦੀ ਹੈ ਤਾਂ ਰਾਖੀ ਸਾਵੰਤ ਬੋਲਣ ਦਾ ਇਕ ਵੀ ਮੌਕਾ ਨਹੀਂ ਛੱਡਦੀ। ਬੇਹੱਦ ਸਖਤ ਟੱਕਰ ਦੇਣ ਵਾਲੀ ਸਾਬਕਾ ਪੋਰਨ ਸਟਾਰ ਸੰਨੀ ਲਿਓਨ ਖਿਲਾਫ ਕਈ ਵਾਰ ਬਿਆਨ ਦੇ ਚੁਕੀ ਰਾਖੀ ਸਾਵੰਤ ਨੇ ਹੁਣ ਮਾਡਲ ਸੋਫੀਆ ਹਯਾਤ ਖਿਲਾਫ ਵੀ ਟਿੱਪਣੀ ਕੀਤੀ ਹੈ।
ਸੋਫੀਆ, ਜੋ ਅਚਾਨਕ ਕੁਝ ਦਿਨਾਂ ਤੋਂ ਆਪਣੇ ਆਪ ਨੂੰ ਮਦਰ ਸੋਫੀਆ ਕਹਿ ਰਹੀ ਹੈ, ਉਸ ਦੇ ਖਿਲਾਫ ਰਾਖੀ ਸਾਵੰਤ ਨੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ। 'ਬਿੱਗ ਬੌਸ' 'ਚ ਰਹਿ ਚੁਕੀ ਸੋਫੀਆ ਨੇ ਕਈ ਰਿਐਲਿਟੀ ਸ਼ੋਅਜ਼ ਨੂੰ ਹੋਸਟ ਕੀਤਾ ਹੈ ਪਰ ਬਹੁਤ ਛੇਤੀ ਉਹ ਗਲੈਮਰ ਤੋਂ ਦੂਰ ਹੋ ਗਈ। ਮਾਡਲ ਤੋਂ ਅਭਿਨੇਤਰੀ ਬਣੀ ਸੋਫੀਆ ਹਾਲ ਹੀ 'ਚ ਚਰਚਾ ਦਾ ਵਿਸ਼ਾ ਉਦੋਂ ਬਣੀ, ਜਦੋਂ ਉਸ ਨੇ ਖੁਦ ਨਨ ਬਣਨ ਦਾ ਐਲਾਨ ਕੀਤਾ। ਆਪਣੀ ਸੈਕਸੀ ਇਮੇਜ ਤੋਂ ਹੱਟ ਕੇ ਸੋਫੀਆ ਸਫੈਦ ਕੱਪੜਿਆਂ 'ਚ ਪੂਰੀ ਤਰ੍ਹਾਂ ਨਾਲ ਢਕੀ ਨਜ਼ਰ ਆਈ। ਇਸ ਤੋਂ ਬਾਅਦ ਉਸ ਨੇ ਭਗਵਾਨ ਲਈ ਸ਼ਰਧਾ-ਭਗਤੀ ਦਿਖਾਉਣ ਵਾਲੀਆਂ ਕਈ ਤਸਵੀਰਾਂ ਤੇ ਵੀਡੀਓਜ਼ ਪੋਸਟ ਕੀਤੀਆਂ।
ਹਾਲਾਂਕਿ ਸੋਫੀਆ ਨੇ ਜਿਸ ਤਰ੍ਹਾਂ ਨਨ ਬਣ ਕੇ ਗਲੈਮਰ ਜਗਤ ਨੂੰ ਝਟਕਾ ਦਿੱਤਾ ਸੀ, ਉਸ ਦਾ ਅਸਰ ਬਹੁਤ ਜਲਦ ਫਿੱਕ ਪੈਂਦਾ ਨਜ਼ਰ ਆਇਆ। ਹਾਲ ਹੀ 'ਚ ਸੋਫੀਆ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਤੇ ਬ੍ਰਾ 'ਚ ਨਜ਼ਰ ਆਈ। ਇਸ ਵੀਡੀਓ ਨੂੰ ਪੋਸਟ ਹੋਇਆਂ ਜ਼ਿਆਦਾ ਸਮਾਂ ਨਹੀਂ ਹੋਇਆ ਕਿ ਸੋਫੀਆ ਲਗਾਤਾਰ ਆਪਣੀਆਂ ਕਈ ਗਲੈਮਰੈੱਸ ਤਸਵੀਰਾਂ ਪੋਸਟ ਕਰ ਚੁਕੀ ਹੈ।
ਸੋਫੀਆ ਇਕ ਤਸਵੀਰ 'ਚ ਜੀਨਜ਼ ਨਾਲ ਕ੍ਰੌਪ ਟੌਪ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦੀ ਨੈੱਕਲਾਈਨ ਤੇ ਪੇਟ ਸਾਫ ਨਜ਼ਰ ਆ ਰਿਹਾ ਹੈ। ਜਿਵੇਂ ਹੀ ਸੋਫੀਆ ਦੀ ਇਹ ਪੋਸਟ ਜਨਤਕ ਹੋਈ ਤਾਂ ਰਾਖੀ ਸਾਵੰਤ ਨੇ ਉਸ ਦੀ ਤਸਵੀਰ 'ਤੇ ਕੁਮੈਂਟ ਕੀਤਾ, 'ਤੈਨੂੰ ਕੀ ਹੋ ਗਿਆ ਹੈ ਡੀਅਰ ਸੋਫੀਆ, ਹੁਣ ਤੂੰ ਮਦਰ ਨਹੀਂ ਰਹੀ?' ਸੋਫੀਆ ਚੁੱਪ ਕਿਥੋਂ ਬੈਠਣ ਵਾਲੀ ਸੀ, ਉਸ ਨੇ ਵੀ ਤੁਰੰਤ ਜਵਾਬ ਦਿੰਦਿਆਂ ਕਿਹਾ, 'ਰਾਖੀ ਸਾਵੰਤ... ਹਾਂ ਹੁਣ ਵੀ ਮਦਰ ਹਾਂ। ਕਾਸਮਿਕ ਮਦਰ ਸਭ ਕੁਝ ਹੁੰਦੀ ਹੈ... ਮੈਨੂੰ ਸਭ ਕੁਝ ਕਰਨਾ ਪੈਂਦਾ ਹੈ।'

Tags: ਰਾਖੀ ਸਾਵੰਤ ਸੋਫੀਆ ਹਯਾਤ Rakhi Sawant Sofia Hayat