FacebookTwitterg+Mail

ਜਨਮਦਿਨ ਪਾਰਟੀ 'ਚ ਦਿਖਿਆ 'ਜਮਾਈ ਰਾਜਾ' ਦੀ ਅਦਾਕਾਰਾ ਦਾ ਹੌਟ ਅੰਦਾਜ਼, ਤਸਵੀਰਾਂ ਵਾਇਰਲ

    1/10
20 September, 2016 05:04:44 PM
ਮੁੰਬਈ- ਟੀ. ਵੀ. ਪ੍ਰੋਗਰਾਮ 'ਜਮਾਈ ਰਾਜਾ' ਨਾਲ ਮਸ਼ਹੂਰ ਹੋਈ ਅਦਾਕਾਰਾ ਰੌਸ਼ਨੀ ਯਾਨਿ ਨੀਯਾ ਸ਼ਰਮਾ 17 ਸਤੰਬਰ ਨੂੰ 26 ਸਾਲ ਦੀ ਹੋ ਗਈ ਹੈ। ਆਪਣੇ ਜਨਮਦਿਨ ਦੇ ਮੌਕੇ 'ਤੇ ਨੀਯਾ ਨੇ ਇਕ ਪਾਰਟੀ ਹੋਸਟ ਕੀਤੀ ਸੀ। ਇਸ ਪਾਰਟੀ 'ਚ ਉਨ੍ਹਾਂ ਦੇ ਕੋ-ਸਟਾਰ ਰਵੀ ਦੁਬੇ ਨਾਲ ਅਨਿਤਾ ਹਸਨਦਾਨੀ, ਕ੍ਰਿਸਟਲ ਡਿਸੂਜਾ, ਸੁਰਭੀ ਜਿਓਤੀ ਅਤੇ ਅਰਜੁਨ ਬਿਜਲਾਨੀ ਜਿਹੇ ਕਈ ਟੀ. ਵੀ. ਸਿਤਾਰੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇਣ ਪੁੱਜੇ ਸਨ। ਉਸ ਪਾਰਟੀ 'ਚ ਸਾਰੇ ਸਿਤਾਰਿਆਂ ਨੇ ਬਹੁਤ ਮਸਤੀ ਕੀਤੀ ਅਤੇ ਕਾਫੀ ਤਸਵੀਰਾਂ ਵੀ ਖਿਚਵਾਈਆਂ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ 2014 'ਚ ਨੀਯਾ ਸ਼ਰਮਾ 'ਜਮਾਈ ਰਾਜਾ' ਸ਼ੋਅ ਨਾਲ ਜੁੜੀ ਸੀ ਅਤੇ ਇਸ ਸਾਲ ਉਨ੍ਹਾਂ ਨੇ ਇਹ ਸ਼ੋਅ ਛੱਡ ਦਿੱਤਾ ਹੈ। ਉਹ 'ਏਕ ਹਜ਼ਾਰੋ ਮੇਂ ਮੇਰੀ ਬਹਿਨਾ' 'ਚ ਕ੍ਰਿਸਟਲ ਡਿਸੂਜਾ ਦੀ ਛੋਟੀ ਭੈਣ ਦਾ ਰੋਲ ਵੀ ਕਰ ਚੁੱਕੀ ਹੈ।

Tags: ਜਮਾਈ ਰਾਜਾ ਨੀਯਾ ਸ਼ਰਮਾ Jamai Raja Nia Sharma birthday partyਜਨਮਦਿਨ ਪਾਰਟੀ

About The Author

Anuradha Sharma

Anuradha Sharma is News Editor at Jagbani.