FacebookTwitterg+Mail

ਬਾਲੀਵੁੱਡ ਦੀਆਂ ਇਹ ਅਦਾਕਾਰਾਂ ਕਰ ਚੁੱਕੀਆਂ ਫੈਸ਼ਨ 'ਚ ਵੱਡੀ ਭੁੱਲ, ਹੋ ਗਈਆਂ ਫਿਰ ਸ਼ਰਮਿੰਦਾ

    1/17
20 September, 2016 05:14:24 PM
ਮੁੰਬਈ- ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਆਉਣ ਵਾਲੀ ਫ਼ਿਲਮ 'ਬੈਂਜੋ' ਨੂੰ ਪ੍ਰਮੋਟ ਕਰਨ 'ਡਾਂਸ ਪਲੱਸ 2' ਸ਼ੋਅ 'ਚ ਪੁੱਜੀ ਸੀ। ਉੱਥੇ ਨਰਗਿਸ ਬੇਹੱਦ ਬੋਲਡ ਡਰੈੱਸ ਪਾ ਕੇ ਆਈ ਸੀ ਪਰ ਡਰੈੱਸ 'ਚ ਉਹ ਸਹਿਜ ਮਹਿਸੂਸ ਨਾ ਕਰ ਸਕੀ, ਜਿਸ ਕਾਰਨ ਉਹ ਕਾਫੀ ਸ਼ਰਮਿੰਦਾ ਹੋ ਗਈ ਸੀ। ਜਦੋਂ ਸ਼ੋਅ ਦੇ ਪ੍ਰੋਡਕਸ਼ਨ ਹਾਊਸ ਨੇ ਉਨ੍ਹਾਂ ਦੀ ਡਰੈੱਸ 'ਚ ਐਤਰਾਜ਼ ਜਤਾਇਆ ਤਾਂ ਨਰਗਿਸ ਨੂੰ ਗਲੇ ਦੇ ਵਿੱਚ ਜਾ ਕੇ ਪਿਨ ਲਗਾਉਣੀ ਪਈ ਤਾਂ ਬਾਕੀ ਸ਼ੂਟਿੰਗ ਉਨ੍ਹਾਂ ਨੇ ਇਸ ਤਰ੍ਹਾਂ ਕੀਤੀ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਦੇ ਬਾਰੇ 'ਚ ਦਸਾਂਗੇ ਜੋ ਫੈਸ਼ਨ ਬਲੰਡਰ ਕਰ ਚੁੱਕੀਆਂ ਹਨ।
ਕਰੀਨਾ ਕਪੂਰ
2014 'ਚ ਕਰੀਨਾ ਅਰਮਾਨ ਜੈਨ ਦੀ ਫਿਲਮ 'ਲੇਕਰ ਹਮ ਦੀਵਾਨਾ ਦਿਲ' ਦੇ ਮਿਊਂਜ਼ਿਕ ਲਾਂਚ 'ਚ ਸੈਕਸੀ ਸਾੜੀ 'ਚ ਦਿਖਾਈ ਦਿੱਤੀ ਸੀ। ਉੱਥੇ ਉਨ੍ਹਾਂ ਦੇ ਬਲਾਊਜ਼ 'ਚ ਸੈਫਟੀ ਪਿਨ ਲਗਾ ਦਿਖਾਈ ਦਿੱਤਾ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ।
ਸੁਸ਼ਮਿਤਾ ਸੈਨ
2012 'ਚ ਸੁਸ਼ਮਿਤਾ ਸੈਨ ਨਾਲ ਉਸ ਸਮੇਂ ਫੈਸ਼ਨ ਬਲੰਡਰ ਹੋਇਆ ਸੀ, ਜਦੋਂ ਉਹ ਘਨਸ਼ਿਆਮ ਡਾਇਮੰਡ ਜਿਊਲਰੀ ਵੀਕ 'ਚ ਰੈਂਪ ਵਾਕ ਕਰ ਰਹੀ ਸੀ ਅਤੇ ਉਨ੍ਹਾਂ ਦੀ ਡਰੈੱਸ ਖਿਸਕ ਗਈ ਸੀ।
ਕੈਟਰੀਨਾ ਕੈਫ
'ਧੂਮ 3' ਦੇ ਇਕ ਈਵੇਂਟ 'ਚ ਕੈਟਰੀਨਾ ਕੈਫ ਦੀ ਇਕ ਤਸਵੀਰ ਬਹੁਤ ਵਾਇਰਲ ਹੋਈ ਸੀ। ਇਸ ਤਸਵੀਰ 'ਚ ਉਨ੍ਹਾਂ ਦੀ ਡਰੈੱਸ ਹਵਾ ਤੋਂ ਕੁਝ ਉੱਤੇ ਉੱਠ ਗਈ ਅਤੇ ਉਨ੍ਹਾਂ ਨੂੰ ਸ਼ਰਮਿੰਦਗੀ ਸਹਿਣੀ ਪਈ ਸੀ।
ਦੀਪਿਕਾ ਪਾਦੁਕੋਣ
ਦੀਪਿਕਾ 2013 'ਚ ਕ੍ਰਿਟਿਕ ਅਨੁਪਮਾ ਚੋਪੜਾ ਦੇ ਚੈੱਟ ਸ਼ੋਅ 'ਚ ਪੁੱਜੀ ਸੀ। ਉੱਥੇ ਉਹ ਅਮਿਤਾਭ ਬੱਚਨ ਨਾਲ ਗਲੇ ਮਿਲੀ ਤਾਂ ਉਨ੍ਹਾਂ ਦੀ ਡਰੈੱਸ ਮੋਢੇ ਦੇ ਹੇਠਾਂ ਫਟੀ ਨਜ਼ਰ ਆ ਰਹੀ ਸੀ। ਇਸੇ ਕਾਰਨ ਤੋਂ ਉਨ੍ਹਾਂ ਦੀ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।
ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰਾਂ ਹਨ ਜੋ ਫੈਸ਼ਨ ਬਲੰਡਰ ਕਰ ਚੁੱਕੀਆਂ ਹਨ। ਤੁਸੀਂ ਵੀ ਦੇਖੋ ਤਸਵੀਰਾਂ 'ਚ-

Tags: ਨਰਗਿਸ ਫਾਖਰੀਫੈਸ਼ਨ ਬਲੰਡਰNargis Fakhri fashion blunder embarrassing Kareena Kapoor Katrina Kaifਸ਼ਰਮਿੰਦਾਕਰੀਨਾ ਕਪੂਰਕੈਟਰੀਨਾ ਕੈਫ

About The Author

Anuradha Sharma

Anuradha Sharma is News Editor at Jagbani.