FacebookTwitterg+Mail

Pics: ਨਵੇਂ ਹੀਰੋ-ਹੀਰੋਈਨ ਨਿਕਲੇ ਇੰਟੀਮੇਟ ਸੀਨ ਦੇ ਉਸਤਾਦ, ਡਾਇਰੈਕਟਰ ਦੇ ਵੀ ਉੱਡੇ ਹੋਸ਼

    1/7
20 September, 2016 05:15:52 PM
ਮੁੰਬਈ- ਬਾਲੀਵੁੱਡ 'ਚ ਹਰਸ਼ਵਰਧਨ ਕਪੂਰ ਅਤੇ ਸਿਆਮੀ ਖੇਰ ਫ਼ਿਲਮ 'ਮਿਰਜ਼ੀਆ' ਨਾਲ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲੇ ਹੀ ਕਾਫੀ ਚਰਚਾਵਾਂ 'ਚ ਛਾਈ ਹੋਈ ਹੈ। ਹਰਸ਼ਵਰਧਨ ਕਪੂਰ ਅਤੇ ਸਿਆਮੀ ਖੇਰ ਇਸ ਫਿਲਮ 'ਚ ਆਪਣੇ ਲਵ-ਮੈਕਿੰਗ ਸੀਨ ਕਾਰਨ ਬੇਹੱਦ ਸੁਰਖੀਆਂ 'ਚ ਬਣੇ ਹੋਏ ਹਨ।
ਤੁਹਾਨੂੰ ਦੱਸ ਦਈਏ ਕਿ ਫਿਲਮ ਇਕ ਪੰਜਾਬੀ ਕਹਾਣੀ ਮਿਰਜ਼ਾ ਅਤੇ ਸਾਹਿਬਾਨ 'ਤੇ ਆਧਾਰਿਤ ਹੈ। ਇਸ ਨੂੰ ਰਾਕੇਸ਼ ਓਮਪ੍ਰਕਾਸ਼ ਮਹਿਰਾ ਡਾਇਰੈਕਟ ਕਰ ਰਹੇ ਹਨ। ਫ਼ਿਲਮ 'ਚ ਹਰਸ਼ਵਰਧਨ ਅਤੇ ਸਿਆਮੀ ਦੀ ਕੈਮਿਸਟ੍ਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡਾਇਰੈਕਟਰ ਵੀ ਉਨ੍ਹਾਂ ਦੇ ਇੰਟੀਮੇਟ ਸੀਨ ਨਾਲ ਬਹੁਤ ਹੈਰਾਨ ਹੋ ਗਏ ਸਨ। ਆਪਣੀ ਪਹਿਲੀ ਫਿਲਮ ਨੂੰ ਸਭ ਤੋਂ ਜ਼ਿਆਦਾ ਵਧੀਆ ਬਣਾਉਣ 'ਚ ਹੀਰੋ-ਹੀਰੋਈਨ ਕੋਈ ਕਸਰ ਨਹੀਂ ਛੱਡਦੇ ਪਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਉਣ 'ਤੇ ਹਿਚਕਿਚਾਹਟ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖ ਜਾਂਦੀ ਹੈ ਹਾਲਾਂਕਿ ਇਸ ਜੋੜੀ ਨਾਲ ਅਜਿਹਾ ਬਿਲਕੁਲ ਨਹੀਂ ਹੋਇਆ ਹੈ। ਫ਼ਿਲਮ 'ਚ ਬਿਨਾ ਕਿਸੇ ਘਬਰਾਹਟ 'ਤੇ ਦੋਹਾਂ ਨੇ ਬੇਹਤਰੀਨ ਇੰਟੀਮੇਟ ਸੀਨਜ਼ ਦਿੱਤੇ ਹਨ। ਫਿਲਮ ਦੇ ਟਰੈਲਰ ਅਤੇ ਗੀਤਾਂ 'ਚ ਕਿਸਿੰਗ ਸੀਨ ਦੀ ਭਰਮਾਰ ਹੈ। ਦੋਹਾਂ ਦੇ ਇਨ੍ਹਾਂ ਸੀਨਜ਼ ਨੂੰ ਚੰਗੇ ਤਰੀਕੇ ਨਾਲ ਸ਼ੂਟ ਕੀਤਾ ਹੈ ਅਤੇ ਇਨ੍ਹਾਂ ਸੀਨਜ਼ 'ਚ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਈ ਸੀ।
ਫਿਲਮ 'ਮਿਰਜ਼ਿਆ' 'ਚ ਬਹੁਤ ਜਿਹੇ ਅਜਿਹੇ ਸੀਨਜ਼ ਹਨ ਜੋ ਇਸ ਦੀ ਕਹਾਣੀ ਤੋਂ ਥੋੜ੍ਹਾ ਬਹੁਤ ਵੱਖ ਦਿਖਾ ਰਹੇ ਹਨ। ਇਸ ਫਿਲਮ ਦਾ ਗੀਤ 'ਚਕੋਰਾ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ 'ਚ ਦੋਹਾਂ ਦੇ ਵਿੱਚ ਦੀ ਕੈਮਿਸਟ੍ਰੀ ਸਾਫ ਨਜ਼ਰ ਆ ਰਹੀ ਹੈ।

Tags: ਹਰਸ਼ਵਰਧਨ ਕਪੂਰ ਸਿਆਮੀ ਖੇਰmirzya harshvardhan kapoor saiyami kherਇੰਟੀਮੇਟ ਸੀਨਕੈਮਿਸਟ੍ਰੀ

About The Author

Anuradha Sharma

Anuradha Sharma is News Editor at Jagbani.