FacebookTwitterg+Mail

ਸੈਫ ਦੀ ਬੇਟੀ ਨੂੰ ਰਿਪਲੇਸ ਕਰਨ ਵਾਲੀ ਤਾਰਾ ਸੁਤਾਰੀਆ ਕਿਊਟਨੈੱਸ 'ਚ ਦਿੰਦੀ ਹੈ ਆਲੀਆ ਨੂੰ ਵੀ ਮਾਤ!

    1/14
22 September, 2016 11:00:07 AM
ਮੁੰਬਈ— ਪਿਛਲੇ ਮਹੀਨੇ ਜਦੋਂ ਫਿਲਮ 'ਸਟੂਡੈਂਟ ਆਫ ਦੀ ਈਅਰ-2' ਦੇ ਮੁਖ ਕਿਰਦਾਰ ਲਈ ਟਾਈਗਰ ਸ਼ਰਾਫ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਫਿਲਮ ਦੀ ਮੁਖ ਅਦਾਕਾਰਾ ਦੇ ਅੰਦਾਜ਼ੇ ਵੀ ਲੱਗਣੇ ਸ਼ੁਰੂ ਹੋ ਗਏ। ਇਸ ਲਈ ਕਈਆਂ ਦੇ ਨਾਂ ਸਾਹਮਣੇ ਆਏ, ਜਿਸ 'ਚ ਸੈਫ ਦੀ ਬੇਟੀ ਸਾਰਾ ਖਾਨ ਤੋਂ ਲੈ ਕੇ ਆਲੀਆ ਭੱਟ ਤੱਕ ਦੇ ਨਾਂ ਸ਼ਾਮਲ ਹਨ ਪਰ ਹੁਣ ਫਿਲਮ ਦੀ ਲੀਡ ਅਦਾਕਾਰਾ ਫਾਈਨਲ ਹੋ ਗਈ ਹੈ। ਇਹ ਹੈ 21 ਸਾਲਾ ਤਾਰਾ ਸੁਤਾਰਿਆ।
ਜਾਣਕਾਰੀ ਮੁਤਾਬਕ ਤਾਰਾ ਨੇ 2011 'ਚ ਇਕ ਟੀ.ਵੀ ਰਿਐਲਿਟੀ ਸੀਰੀਜ਼ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਡਿਜ਼ਨੀ ਦੇ ਕਈ ਸ਼ੋਆਂ 'ਚ ਨਜ਼ਰ ਆ ਚੁੱਕੀ ਹੈ। ਤਾਰਾ ਨੇ 'ਗੁਜਾਰਿਸ਼' (2010), 'ਓਏ ਜੱਸੀ' (2013) ਵਰਗੀਆਂ ਫਿਲਮਾਂ 'ਚ ਵੀ ਛੋਟੇ-ਮੋਟੇ ਰੋਲ ਕਰ ਚੁੱਕੀ ਹੈ। ਹੁਣ ਉਹ 'ਸਟੂਡੈਂਟ ਆਫ ਦੀ ਈਅਰ-2' ਦੀ ਲੀਡ ਅਦਾਕਾਰਾ ਦੇ ਤੌਰ 'ਤੇ ਵੱਡਾ ਬ੍ਰੇਕ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਕਰਨ ਜੌਹਰ ਦੀ 'ਸਟੂਡੈਂਟ ਆਫ ਦੀ ਈਅਰ' ਨਾਲ ਵਰੁਣ, ਸਿਧਾਰਥ, ਆਲੀਆ ਨੇ ਡੈਬਿਊ ਕੀਤਾ ਸੀ, ਜੋ ਹੁਣ ਫਿਲਮਾਂ 'ਚ ਕਾਫੀ ਨਾਂ ਕਮਾ ਰਹੇ ਹਨ।

Tags: ਤਾਰਾ ਸੁਤਾਰੀਆਇੰਸਟਾਗ੍ਰਾਮਤਸਵੀਰਾtara sutariainstagrampics