FacebookTwitterg+Mail

ਕਰੀਨਾ ਨੂੰ ਹੈ ਲੰਬੇ ਵਾਲਾਂ ਦਾ ਕ੍ਰੇਜ਼, ਨਹੀਂ ਕਰਦੀ ਇਨ੍ਹਾਂ ਨਾਲ ਕੋਈ ਸਮਝੌਤਾ

kareena pregnancy period
22 September, 2016 02:52:16 PM
ਮੁੰਬਈ— ਬਾਲੀਵੁੱਡ ਇੰਡਸਟਰੀ 'ਚ ਬੇਬੋ ਨਾਂ ਨਾਲ ਮਸ਼ਹੂਰ ਹੋਈ ਕਰੀਨਾ ਕਪੂਰ ਆਪਣੇ ਵਾਲਾਂ ਨੂੰ ਲੈ ਕੇ ਕਾਫੀ ਕ੍ਰੇਜ਼ੀ ਹੈ। ਕਰੀਨਾ ਨੂੰ ਆਪਣੇ ਵਾਲ ਬੇਹੱਦ ਪਸੰਦ ਹਨ। ਉਹ ਕਿਸੇ ਵੀ ਫਿਲਮ ਲਈ ਆਪਣੇ ਵਾਲਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਦੀ। ਉਹ ਲਗਭਗ ਆਪਣੀਆਂ ਸਾਰੀਆਂ ਫਿਲਮਾਂ 'ਚ ਲੰਬੇ ਵਾਲਾਂ ਨਾਲ ਹੀ ਦੇਖੀ ਗਈ ਹੈ। ਜੇਕਰ ਫਿਲਮ ਦੀ ਮੰਗ ਮੁਤਾਬਕ ਕਰੀਨਾ ਨੂੰ ਛੋਟੇ ਵਾਲਾਂ 'ਚ ਦਿਖਣਾ ਹੋਵੇ ਤਾਂ ਉਹ ਵਿਗ ਪਾ ਲੈਂਦੀ ਹੈ।
ਜਿਵੇਂ ਕੀ ਸਾਰੇ ਜਾਣਦੇ ਹਨ ਕਿ ਕਰੀਨਾ ਦੇ ਘਰ ਬਹੁਤ ਜਲਦ ਨਵੇਂ ਮਹਿਮਾਨ ਦੀ ਐਂਟਰੀ ਹੋਣ ਵਾਲੀ ਹੈ। ਕਰੀਨਾ ਨੇ ਇਕ ਇੰਟਰਵਿਊ 'ਚ ਦੱਸਿਆ, ''ਗਰਭਅਵਸਥਾ 'ਚ ਮੇਰੀ ਚਮੜੀ ਤਾਂ ਵਧੀਆ ਹੋਈ ਹੀ ਹੈ ਪਰ ਮੇਰੇ ਵਾਲ ਪਹਿਲਾਂ ਇੰਨੇ ਖੂਬਸੂਸਰਤ ਨਹੀਂ ਸਨ, ਜਿੰਨੇ ਹੁਣ ਹੋਏ ਹਨ। ਅਸਲ 'ਚ ਮੈਂ ਵਾਲਾਂ ਨੂੰ ਲੈ ਕੇ ਕਾਫੀ ਕ੍ਰੇਜ਼ੀ ਹਾਂ ਅਤੇ ਇਨ੍ਹਾਂ ਨੂੰ ਕਦੀ ਛੋਟੇ ਨਹੀਂ ਕਰਵਾ ਸਕਦੀ। ਬਾਲੀਵੁੱਡ 'ਚ ਲੰਬੇ ਵਾਲਾਂ ਦਾ ਹੋਣਾ ਬੇਹੱਦ ਜ਼ਰੂਰੀ ਹਨ। ਅਜਿਹੇ ਬਹੁਤ ਦ੍ਰਿਸ਼ ਹੁੰਦੇ ਹਨ, ਜਿਸ 'ਚ ਅਭਿਨੇਤਰੀਆਂ ਦੇ ਵਾਲ ਉੱਡਦੇ ਦਿਖਾਉਣੇ ਪੈਂਦੇ ਹਨ।'' ਉਨ੍ਹਾਂ ਇਹ ਵੀ ਕਿਹਾ ਕਿ ਲੰਬੇ ਵਾਲਾਂ ਨੇ 'ਤਲਾਸ਼' ਫਿਲਮ 'ਚ ਉਨ੍ਹਾਂ ਦਾ ਕਿਰਦਾਰ ਸੈਟ ਕੀਤਾ ਸੀ। ਆਮਿਰ ਖਾਨ ਸਟਾਰਰ ਇਸ ਫਿਲਮ 'ਚ ਰੋਜ਼ੀ ਦਾ ਜੋ ਸਾਫਟ ਕੈਰੇਕਟਰ ਸੀ, ਉਹ ਲੰਬੇ ਵਾਲਾਂ ਕਾਰਨ ਹੀ ਵਧੇਰੇ ਵਧੀਆ ਲੱਗਿਆ ਸੀ। ਮੈਨੂੰ ਲਗਦਾ ਹੈ ਕਿ ਲੰਬੇ ਵਾਲਾਂ ਕਾਰਨ ਹੀ ਇਹ ਕਿਰਦਾਰ ਪਰਦੇ 'ਤੇ ਬਿਹਤਰੀਨ ਸਿੱਧ ਹੋਇਆ ਸੀ।

Tags: ਕਰੀਨਾਲੰਬੇ ਵਾਲਾਂਕ੍ਰੇਜ਼kareenalong haircraze