FacebookTwitterg+Mail

ਹਨੀ ਸਿੰਘ ਦੀ ਇਹ ਸਹਿ-ਅਦਾਕਾਰਾ ਬਣੇਗੀ 'ਬਿੱਗ ਬੌਸ-10' ਦੀ ਪਹਿਲੀ ਪ੍ਰਤੀਯੋਗੀ, ਦੇਖੋ ਗਲੈਮਰਸ ਤਸਵੀਰਾਂ

    1/17
22 September, 2016 03:17:23 PM
ਮੁੰਬਈ— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ 10ਵਾਂ ਸੀਜ਼ਨ 16 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰੋਮੋਜ਼ ਸਾਹਮਣੇ ਆ ਚੁੱਕੇ ਹਨ ਅਤੇ ਇਹ ਵੀ ਤਹਿ ਹੋ ਗਿਆ ਹੈ ਕਿ ਸਲਮਾਨ ਹੀ ਇਸ ਵਾਰ ਇਸ ਸ਼ੋਅ ਦੇ ਹੋਸਟ ਹੋਣਗੇ ਪਰ ਪ੍ਰਤੀਯੋਗੀਆਂ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਵੀ. ਜੇ. ਬਾਣੀ (ਗੁਰਬਾਣੀ ਜਜ) ਇਸ ਸੀਜ਼ਨ ਦੀ ਪਹਿਲੀ ਪ੍ਰਤੀਯੋਗੀ 'ਤੇ ਤੌਰ 'ਤੇ ਚੁਣੀ ਜਾ ਚੁੱਕੀ ਹੈ। ਪਿਛਲੇ ਹਫਤੇ ਉਨ੍ਹਾਂ ਦੀ ਇਹ ਡੀਲ ਤਹਿ ਹੋ ਚੁੱਕੀ ਹੈ ਜਦਕਿ ਬਾਣੀ ਨੇ ਆਪ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਵੀ. ਜੇ. ਬਾਣੀ ਐੱਮ. ਟੀ. ਵੀ ਸ਼ੋਅ 'ਰੋਡੀਜ਼ 4' (2006) ਦੌਰਾਨ ਪਹਿਲੀ ਵਾਰ ਸੁਰਖੀਆਂ 'ਚ ਆਈ ਸੀ, ਜਿਸ ਦੀ ਉਹ ਰਨਰ-ਅੱਪ ਰਹੀ ਸੀ। ਇਸ ਤੋਂ ਬਾਅਦ Àਹ ਇਸ ਸ਼ੋਅ ਦੇ ਸੀਜ਼ਨਸ 6, 7, 9, 10, 11 ਅਤੇ 12 ਨੂੰ ਹੌਸਟ ਕਰ ਚੁੱਕੀ ਹੈ। ਉਹ ਫੀਅਰ 'ਫੈਕਟਰ : ਖਤਰੋਂ ਕੇ ਖਿਲਾੜੀ 4' ਅਤੇ 'ਸੋ ਯੂ ਕੈਨ ਡੂ ਦੈਟ' 'ਚ ਵੀ ਨਜ਼ਰ ਆ ਚੁੱਕੀ ਹੈ। ਉਹ 'ਆਪ ਕਾ ਸੁਰੂਰ' , 'ਸਾਊਂਡ ਟਰੈਕ' ਅਤੇ 'ਜ਼ੋਰਾਵਰ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

Tags: ਬਿੱਗ ਬੌਸ 10ਪਹਿਲੀਪ੍ਰਤੀਯੋਗੀbigg bossfirstcontestant