FacebookTwitterg+Mail

ਤਲਾਕ ਤੋਂ ਬਾਅਦ 'ਉੱਤਰਨ' ਦੀ ਰਸ਼ਮੀ ਦੇਸਾਈ ਕਰ ਰਹੀ ਹੈ ਆਪਣੇ ਤੋਂ 10 ਸਾਲ ਛੋਟੇ ਇਸ ਅਦਾਕਾਰ ਨੂੰ ਡੇਟ! (ਤਸਵੀਰਾਂ)

    1/11
22 September, 2016 03:45:38 PM
ਮੁੰਬਈ— ਟੀ. ਵੀ. ਸੀਰੀਅਲ 'ਉੱਤਰਨ' ਨਾਲ ਮਸ਼ਹੂਰ ਹੋਈ ਅਦਾਕਾਰਾ ਰਸ਼ਮੀ ਦੇਸਾਈ ਅਪਣੇ ਸਾਬਕਾ ਪਤੀ ਨੰਦੀਸ਼ ਸੰਧੂ ਨਾਲ ਵੱਖ ਹੋ ਚੁੱਕੀ ਹੈ ਪਰ ਲੱਗਦਾ ਹੈ ਕਿ ਹੁਣ ਉਹ ਆਪਣੇ ਨਵੇਂ ਪਿਆਰ ਦੀ ਤਲਾਸ਼ 'ਚ ਹੈ। ਜੀ ਹਾਂ, ਖਬਰ ਇਹ ਹੈ ਕਿ ਉਹ ਇਨ੍ਹੀਂ ਦਿਨੀਂ ਮਾਡਲ ਤੋਂ ਅਦਾਕਾਰ ਬਣੇ ਲਕਸ਼ ਲਾਲਵਾਨੀ ਨੂੰ ਡੇਟ ਕਰ ਰਹੀ ਹੈ। ਉਸ ਨੇ ਆਪਣੀ ਅਤੇ ਆਪਣੇ ਪ੍ਰੇਮੀ ਦੀ ਤਸਵੀਰ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ।
ਜਾਣਕਾਰੀ ਮੁਤਾਬਕ ਨੰਦੀਸ਼ ਅਤੇ ਰਸ਼ਮੀ ਨੇ ਫਰਵਰੀ, 2012 'ਚ ਵਿਆਹ ਕੀਤਾ ਸੀ। ਦੋਵੇਂ ਟੀ. ਵੀ. ਸ਼ੋਅ ਦੇ ਸੈੱਟ 'ਤੇ ਮਿਲੇ ਸਨ ਅਤੇ ਇੱਥੇ ਹੀ ਇਨ੍ਹਾਂ ਦਾ ਰਿਸ਼ਤਾ ਅੱਗੇ ਵਧਿਆ ਸੀ। ਰਸ਼ਮੀ ਦੇ ਹੁਣੇ ਜਿਹੇ ਬਣੇ ਪ੍ਰੇਮੀ ਉਸ ਤੋਂ 10 ਸਾਲ ਛੋਟੇ ਹਨ, ਉਹ ਆਪ 30 ਸਾਲ ਦੀ ਹੈ ਜਦਕਿ ਉਸ ਦੇ ਪ੍ਰੇਮੀ ਦੀ ਉਮਰ ਸਿਰਫ 20 ਸਾਲ ਦੀ ਹੈ। ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀ ਪੈਂਦਾ ਕਿ ਉਸ ਦੇ ਪ੍ਰੇਮੀ ਦੀ ਉਮਰ ਕਿੰਨੀ ਹੈ, ਕਿਉਂਕਿ ਦੋਵੇਂ ਹੀ ਇਕ-ਦੂਜੇ ਤੋਂ ਖੁਸ਼ ਹਨ।
ਇਕ ਮਸ਼ਹੂਰ ਵੈੱਬਸਾਈਟ ਨੂੰ ਇਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਦੋਹਾਂ ਦੀ ਪਹਿਲੀ ਮੁਲਾਕਾਤ ਟੀ. ਵੀ. ਸ਼ੋਅ 'ਅਧੂਰੀ ਕਹਾਣੀ ਹਮਾਰੀ' ਦੇ ਸੈੱਟ 'ਤੇ ਹੋਈ ਸੀ ਅਤੇ ਹੌਲੀ-ਹੌਲੀ ਸਮੇਂ ਨਾਲ ਇਨ੍ਹਾਂ ਦਾ ਸੰਬੰਧ ਹੋਰ ਵੀ ਮਜ਼ਬੂਤ ਹੁੰਦਾ ਗਿਆ। ਸ਼ੂਟਿੰਗ ਦੌਰਾਨ ਦੋਵੇਂ ਇਕ ਦੂਜੇ ਨਾਲ ਮੇਕਅੱਪ ਕਮਰੇ 'ਚ ਕਾਫੀ ਸਮਾਂ ਬਿਤਾਉਣ ਲੱਗੇ, ਜਦਕਿ ਦੋਵਾਂ ਨੇ ਅਜੇ ਤੱਕ ਆਪਣਾ ਸੰਬੰਧ ਨਹੀ ਕਬੂਲਿਆ ਹੈ, ਸਗੋਂ ਰਸ਼ਮੀ ਨੇ ਇਸ ਖਬਰ ਨੂੰ ਨਕਾਰਦੇ ਹੋਏ ਕਿਹਾ, ''ਲਕਸ਼ ਮੇਰਾ ਚੰਗਾ ਦੋਸਤ ਹੈ। ਮੈਂ ਆਖਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜਵਾਬ ਕਿਉਂ ਦੇਵਾਂ। ਇਹ ਮੇਰਾ ਸੋਸ਼ਲ ਅਕਾਉਂਟ ਹੈ ਅਤੇ ਮੈਂ ਜਿਸ ਦੀ ਮਰਜ਼ੀ ਤਸਵੀਰ ਪੋਸਟ ਕਰਾਂ। ਲੱਗਦਾ ਹੈ ਕਿ ਮੈਨੂੰ ਜਲਦੀ ਹੀ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉੂਂਟ ਬੰਦ ਕਰਨੇ ਪੈਣਗੇ।''

Tags: ਰਸ਼ਮੀਡੇਟਮਾਡਲrashmidating