FacebookTwitterg+Mail

ਵਾਇਰਲ ਹੋਈ ਬਿੱਗ ਬੀ ਦੀ ਦੋਹਤੀ ਦੀ ਇਹ ਤਸਵੀਰ, ਸਹੇਲੀ ਨਾਲ ਕਰ ਰਹੀ ਹੈ ਮਸਤੀ!

    1/9
22 September, 2016 05:35:33 PM
ਮੁੰਬਈ— ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਕਿਸੇ ਸਹੇਲੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਾਫ ਨਹੀਂ ਹੋਇਆ ਹੈ ਕਿ ਤਸਵੀਰ ਕਦੋਂ ਦੀ ਹੈ। ਗੌਰਤਲਬ ਹੈ ਕਿ ਹਾਲ ਹੀ 'ਚ ਅਮਿਤਾਭ ਨੇ ਨਵਿਆ ਦੇ ਨਾਂ 'ਤੇ ਇਕ ਖੁੱਲ੍ਹੀ ਚਿੱਠੀ ਲਿਖੀ ਸੀ, ਜਿਸ 'ਚ ਉਸ ਨੂੰ ਕੁਝ ਸਲਾਹ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਦੂਜਿਆਂ ਦੇ ਹਿਸਾਬ ਨਾਲ ਨਹੀਂ, ਸਗੋਂ ਆਪਣੇ ਹਿਸਾਬ ਨਾਲ ਜਿਊਣਾ ਚਾਹੀਦਾ ਹੈ।
ਅਮਿਤਾਭ ਦੀ ਚਿੱਠੀ ਪੜ੍ਹਨ ਤੋਂ ਬਾਅਦ ਦੋਹਤੀ ਨਵਿਆ ਨੇ ਜਵਾਬ ਦਿੰਦਿਆਂ ਲਿਖਿਆ, 'ਨਾਨੂ, ਤੁਸੀਂ ਜੋ ਕਿਹਾ, ਉਹੀ ਕਰਾਂਗੀ।' ਖੁਦ ਬਿੱਗ ਬੀ ਨੇ ਇਸ ਗੱਲ ਦੀ ਜਾਣਕਾਰੀ 'ਪਿੰਕ' ਦੀ ਪ੍ਰਮੋਸ਼ਨ ਦੌਰਾਨ ਦਿੱਤੀ ਸੀ। ਉਨ੍ਹਾਂ ਕਿਹਾ, 'ਨਵਿਆ ਨੇ ਕਿਹਾ ਕਿ ਨਾਨੂ, ਜਿਵੇਂ ਤੁਸੀਂ ਕਿਹਾ, ਬਿਲਕੁਲ ਉਂਝ ਹੀ ਕਰਾਂਗੀ।' ਅਮਿਤਾਭ ਨੇ ਇਹ ਵੀ ਦੱਸਿਆ, 'ਬੇਟੀ ਸ਼ਵੇਤਾ ਨੇ ਵੀ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਆਪਣੀ ਬੇਟੀ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਕ ਚਿੱਠੀ ਨਾਲ ਆਪਣੇ ਉਹ ਸਭ ਕੁਝ ਸਿਖਾ ਦਿੱਤਾ, ਜੋ ਮੈਂ ਕਈ ਸਾਲਾਂ ਤੋਂ ਸਿਖਾਉਣਾ ਚਾਹ ਰਹੀ ਸੀ।'

Tags: ਅਮਿਤਾਭ ਬੱਚਨ ਦੋਹਤੀ ਨਵਿਆ ਨਵੇਲੀ Amitabh Bachchan Navya Naveli