FacebookTwitterg+Mail

'ਬਾਹੂਬਲੀ 2' ਦੇ ਸੈੱਟ ਦੀਆਂ ਇਹ ਤਸਵੀਰਾਂ ਹੋ ਰਹੀਆਂ ਨੇ ਵਾਇਰਲ (ਦੇਖੋ ਤਸਵੀਰਾਂ)

    1/8
22 September, 2016 08:53:25 PM
ਮੁੰਬਈ— ਪਿਛਲੇ ਸਾਲ 'ਬਾਹੂਬਲੀ' ਨੇ ਇਕ ਸਵਾਲ ਅਧੂਰਾ ਛੱਡ ਦਿੱਤਾ ਸੀ। ਹੁਣ 'ਬਾਹੂਬਲੀ 2' ਇਹ ਪਹੇਲੀ ਤਾਂ ਸੁਲਝਾ ਹੀ ਦੇਵੇਗੀ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਉਂਝ 'ਬਾਹੂਬਲੀ 2' ਦੀ ਸ਼ੂਟਿੰਗ ਜ਼ੋਰਾਂ 'ਤੇ ਹੈ ਤੇ ਫੈਨਜ਼ ਇਸ ਦੀ ਹਰ ਖਬਰ 'ਤੇ ਨਜ਼ਰ ਰੱਖ ਰਹੇ ਹਨ। ਆਖਿਰ ਦੋ ਭਰਾਵਾਂ ਦੀ ਦੁਸ਼ਮਣੀ ਕਿਉਂ ਤੇ ਕਿਵੇਂ ਹੋ ਗਈ, ਇਸ ਦਾ ਪੂਰਾ ਪਤਾ ਤਾਂ ਲੱਗਣਾ ਹੀ ਚਾਹੀਦਾ ਹੈ।
ਹਾਲਾਂਕਿ ਇਸ ਦਾ ਕਾਫੀ ਅੰਦਾਜ਼ਾ ਤਾਂ ਪਹਿਲੇ ਭਾਗ 'ਚ ਹੀ ਲੱਗ ਗਿਆ ਸੀ ਪਰ ਬਾਹੂਬਲੀ ਤੇ ਭੱਲਾਲ ਦੇਵ ਦੇ ਬਾਰੇ ਡੂੰਘਾਈ 'ਚ ਦਰਸ਼ਕ ਜਾਣਨਾ ਚਾਹੁੰਦੇ ਹਨ। ਉਂਝ ਅਸੀਂ ਇਹ ਵਜ੍ਹਾ ਤਾਂ ਤੁਹਾਨੂੰ ਨਹੀਂ ਦੱਸ ਸਕਦੇ ਪਰ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਹੋ ਰਹੀਆਂ ਹਨ, ਜੋ 'ਬਾਹੂਬਲੀ 2' ਦੀ ਸ਼ੂਟਿੰਗ ਦੀਆਂ ਹਨ। ਇਸ ਤਸਵੀਰਾਂ ਬਾਹੂਬਲੀ ਨੇ ਖੁਦ ਭਾਵ ਪ੍ਰਭਾਸ ਨੇ ਸਾਂਝੀਆਂ ਕੀਤੀਆਂ ਹਨ।

Tags: ਬਾਹੂਬਲੀ 2 ਕਟੱਪਾ ਪ੍ਰਭਾਸ Baahubali 2 Kattappa