FacebookTwitterg+Mail

ਹਾਲੀਵੁੱਡ ਦੀ ਇਸ ਅਭਿਨੇਤਰੀ ਨੇ ਲਗਾਏ ਆਪਣੇ ਮੰਗੇਤਰ 'ਤੇ ਜਾਨੋਂ ਮਾਰਨ ਦੇ ਇਲਜ਼ਾਮ (ਦੇਖੋ ਤਸਵੀਰਾਂ)

    1/14
22 September, 2016 09:31:49 PM
ਲੰਡਨ— ਹਾਲੀਵੁੱਡ ਅਭਿਨੇਤਰੀ ਲਿੰਡਸੇ ਲੋਹਾਨ ਨੇ ਇਕ ਵਾਰ ਮੁੜ ਆਪਣੇ ਸਾਬਕਾ ਮੰਗੇਤਰ ਟਾਰਾਬਸੋਵ 'ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਇਹ ਗੱਲ ਉਸ ਨੇ ਉਸ ਰਾਤ ਦਾ ਖੁਲਾਸਾ ਕਰਦਿਆਂ ਕਹੀ, ਜਿਸ ਦੀ ਵਜ੍ਹਾ ਕਾਰਨ ਦੋਵਾਂ ਦੀ ਮੰਗਣੀ ਟੁੱਟੀ ਸੀ।
ਆਪਣੇ ਮੰਗੇਤਰ ਟਾਰਾਬਸੋਵ ਨਾਲ ਬ੍ਰੇਕਅੱਪ 'ਤੇ ਲਿੰਡਸੇ ਲੋਹਾਨ ਨੇ ਇਕ ਰੂਸੀ ਚੈਨਲ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਲੋਹਾਨ ਦਾ ਕਹਿਣਾ ਹੈ, 'ਮੈਂ ਬੈੱਡ 'ਤੇ ਗਈ ਤੇ ਉਸ ਨੇ ਮੇਰੇ ਘਰ 'ਚ ਸੰਨ੍ਹ ਲਗਾ ਦਿੱਤੀ ਤੇ ਮੇਰਾ ਗਲਾ ਦਬਾਉਣ ਲੱਗਾ।'
ਲੋਹਾਨ ਨੇ ਅੱਗੇ ਕਿਹਾ ਕਿ ਉਹ ਡਰ ਗਈ ਕਿ ਕਿਤੇ ਉਹ ਉਸ ਦੇ ਚਿਹਰੇ 'ਤੇ ਤੇਜ਼ਾਬ ਨਾਲ ਸੁੱਟ ਦੇਵੇ। ਬਚਨ ਲਈ ਉਹ ਬਾਲਕਨੀ 'ਚੋਂ ਟੱਪ ਕੇ ਪੁਲਸ ਨੂੰ ਆਵਾਜ਼ ਦੇਣ ਲੱਗੀ। 30 ਸਾਲ ਦੀ ਲੋਹਾਨ ਨੇ ਬਿਜ਼ਨੈੱਸਮੈਨ ਟਾਰਾਬਸੋਵ ਨਾਲ 2015 'ਚ ਡੇਟਿੰਗ ਕਰਨੀ ਸ਼ੁਰੂ ਕੀਤੀ ਤੇ ਉਸੇ ਸਾਲ ਮੰਗਣੀ ਕਰ ਲਈ। ਪਿਛਲੇ ਸਾਲ ਜੁਲਾਈ 'ਚ ਲੋਹਾਨ ਨੇ ਟਾਰਾਬਸੋਵ 'ਤੇ ਧੋਖਾ ਦੇਣ ਦਾ ਦੋਸ਼ ਲਗਾਉਂਦਿਆਂ ਬ੍ਰੇਕਅੱਪ ਦਾ ਐਲਾਨ ਕੀਤਾ ਸੀ।

Tags: ਲਿੰਡਸੇ ਲੋਹਾਨ ਸਾਬਕਾ ਮੰਗੇਤਰ ਟਾਰਾਬਸੋਵ Lindsay Lohan Egor Tarabasov