FacebookTwitterg+Mail

ਆਖਿਰ ਅਜਿਹੀ ਕਿਹੜੀ ਭਵਿੱਖਵਾਣੀ ਕੀਤੀ ਸੀ ਹਰਸ਼ਵਰਧਨ ਨੇ ਪਿਤਾ ਅਨਿਲ ਲਈ, ਜੋ ਹੋਈ ਸੱਚ!

harshvardhan predicted slumdog millionaire
23 September, 2016 08:14:25 AM
ਮੁੰਬਈ— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੇ ਬੇਟੇ ਅਤੇ ਸੋਨਮ ਕਪੂਰ, ਰੀਆ ਕਪੂਰ ਦੇ ਭਰਾ ਹਰਸ਼ਵਰਧਨ ਕਪੂਰ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫਿਲਮ 'ਮਿਰਜ਼ਿਆ' ਕਾਰਨ ਕਾਫੀ ਸੁਰਖੀਆਂ ਬਟੌਰ ਰਹੇ ਹਨ। ਫਿਲਮ ਨਿਰਮਾਤਾ ਓਮਪ੍ਰਕਾਸ਼ ਮਹਿਰਾ ਦੇ ਨਿਰਦੇਸ਼ਣ 'ਚ ਬਣੀ ਫਿਲਮ 'ਮਿਰਜ਼ਿਆ' ਦੀ ਕਹਾਣੀ ਕਾਫੀ ਦਿਲਚਸਪ ਹੈ। ਅਨਿਲ ਤੇ ਹਰਸ਼ਵਰਧਨ ਫਿਲਮਾਂ ਚੁਣਨ ਦੇ ਮਾਮਲੇ 'ਚ ਵੱਖਰੀ-ਵੱਖਰੀ ਸੋਚ ਰੱਖਦੇ ਹਨ। ਅਨਿਲ ਨੇ ਹੁਣੇ ਜਿਹੇ ਖੁਲਾਸਾ ਕੀਤਾ ਕਿ ਉਹ 'ਸਲੱਮਡਾਗ ਮਿਲੀਨੀਅਰ' 'ਚ ਕੰਮ ਨਹੀਂ ਕਰਨਾ ਚਾਹੁੰਦੇ ਸੀ ਪਰ ਆਪਣੇ ਬੇਟੇ ਦੇ ਕਹਿਣ 'ਤੇ ਅਨਿਲ ਨੇ ਇਸ 'ਚ ਕੰਮ ਕਰਨ ਲਈ ਤਿਆਰ ਹੋਏ ਸਨ, ਜਿਸ ਦਾ ਨਤੀਜਾ ਸਾਰਿਆਂ ਸਾਹਮਣੇ ਹੈ।
ਅਨਿਲ ਕਪੂਰ ਹੱਸਦੇ ਹੋਏ ਆਖਦੇ ਹਨ, 'ਫਿਲਮ ਦੀ ਚੋਣ ਨੂੰ ਲੈ ਕੇ ਹਰਸ਼ਵਰਧਨ ਦੀ ਆਪਣੀ ਕਿ ਵੱਖਰੀ ਸੋਚ ਹੈ ਜੋ ਦੂਜਿਆਂ ਤੋਂ ਬਹੁਤ ਵੱਖਰੀ ਹੈ। ਮੇਰੀ ਪਤਨੀ ਸੁਨੀਤਾ ਦਾ ਕਹਿਣਾ ਹੈ ਕਿ ਜਦੋਂ ਮੈਂ ਹਿੰਦੀ ਸਿਨੇਮਾ 'ਚ ਕਦਮ ਰੱਖਿਆ ਸੀ ਤਾਂ ਮੇਰੀ ਸੋਚ ਵੀ ਕੁਝ ਅਜਿਹੀ ਹੀ ਹੁੰਦੀ ਸੀ। ਮੇਰੇ ਵੱਡੇ ਭਰਾ ਬੋਨੀ ਕਪੂਰ ਦਾ ਵੀ ਕੁਝ ਅਜਿਹਾ ਕਹਿਣਾ ਹੈ। ਮੈਂ ਕਮਰਸ਼ੀਅਲ ਸਿਨੇਮਾ ਕਰਨ 'ਚ ਕਾਫੀ ਸਮਾਂ ਲਗਾ ਦਿੱਤੀ ਸੀ। ਫਿਲਮੀ ਕਰੀਅਰ ਦੀ ਸ਼ੁਰੂਆਤ 'ਚ ਮੈਂ ਮਨੀ ਰਤਨਮ ਵਰਗੇ ਮਸ਼ਹੂਰ ਨਿਰਦੇਸ਼ਕ ਨਾਲ ਕੰਮ ਕਰ ਚੁੱਕਿਆ ਹਾਂ। ਮੈਨੂੰ ਸ਼ਿਆਮ ਬਿਨੇਗਲ ਵਰਗੇ ਨਿਰਦੇਸ਼ਕਾਂ ਨਾਲ ਮੁਲਾਕਾਤ ਕਰਨਾ ਬਹੁਤ ਵਧੀਆ ਲੱਗਦਾ ਸੀ।''
ਉਨ੍ਹਾਂ ਨੇ ਅੱਗੇ ਹੋਰ ਦੱਸਦੇ ਹੋਏ ਕਿਹਾ, ''ਹਰਸ਼ਵਰਧਨ ਲਈ ਮੇਰੇ ਕੋਲ ਦੋ ਸਕ੍ਰਿਪਟ ਤਿਆਰ ਸੀ ਪਰ ਨਾ ਮੇਰੇ 'ਚ ਅਤੇ ਨਾ ਹੀ ਮੇਰੀ ਬੇਟੀ ਰੀਆ 'ਚ ਹਿੰਮਤ ਸੀ ਕਿ ਇਹ ਸਕ੍ਰਿਪਟ ਹਰਸ਼ਵਰਧਨ ਨੂੰ ਪੜ੍ਹਨ ਨੂੰ ਕਹਿ ਸਕੇ। ਮੈਂ ਇਸ ਮਾਮਲੇ 'ਚ ਹਮੇਸ਼ਾ ਹੀ ਹਰਸ਼ਵਰਧਨ ਨੂੰ ਆਪਣੀ ਮਰਜ਼ੀ ਕਰਨ ਦਿੱਤੀ ਹੈ ਅਤੇ ਉਹ ਆਪਣੀ ਮਰਜ਼ੀ ਦੀਆਂ ਫਿਲਮਾਂ ਕਰ ਸਕਦਾ ਹੈ।''
ਜ਼ਿਕਰਯੋਗ ਹੈ ਕਿ ਇਹ ਜਾਣਨਾ ਬੇਹੱਦ ਦਿਲਚਸਪ ਹੈ ਕਿ ਹਰਸ਼ਵਰਧਨ ਨੇ ਆਖਿਰ ਕਿਵੇਂ 'ਸਲੱਮਡਾਗ ਮਿਲੀਨੀਅਰ' ਕਰਨ ਲਈ ਪਿਤਾ ਅਨਿਲ ਕਪੂਰ ਨੂੰ ਤਿਆਰ ਕੀਤਾ ਸੀ? ਉਨ੍ਹਾਂ ਦੱਸਿਆ, ''ਮੈਂ ਇਸ ਗੱਲ ਨੂੰ ਲੈ ਕੇ ਕਾਫੀ ਮੁਸ਼ਕਿਲ 'ਚ ਸੀ ਕਿ ਇਹ ਫਿਲਮ ਕਰਨੀ ਚਾਹੀਦੀ ਹੈ ਜਾਂ ਨਹੀਂ। ਮੈਂ ਪਿਛਲੇਂ 38 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਸੀ ਅਤੇ ਇਸ ਮੰਜ਼ਿਲ 'ਤੇ ਮੈਨੂੰ ਇਕ ਹਾਲੀਵੁੱਡ ਫਿਲਮ ਦਾ ਆਫਰ ਆਇਆ ਸੀ। ਉਹ ਹਰਸ਼ਵਰਧਨ ਸੀ, ਜਿਸ ਨੇ ਸਾਡੇ ਘਰ 'ਚ ਸਭ ਤੋਂ ਪਹਿਲਾਂ ਇਸ ਫਿਲਮ ਦੀ ਸਕ੍ਰਿਪਟ ਨੂੰ ਪੜ੍ਹਿਆ ਸੀ। ਹਰਸ਼ ਨੇ ਹੀ ਮੈਨੂੰ ਕਿਹਾ ਸੀ ਕਿ ਇਹ ਫਿਲਮ ਕਰਨੀ ਚਾਹੀਦੀ ਹੈ। ਇਸ ਫਿਲਮ ਨੂੰ ਕਈ ਆਕਸਰ ਪੁਰਸਕਾਰ ਮਿਲਣਗੇ। ਕੁਝ ਅਜਿਹਾ ਹੀ ਫਿਲਮ 'ਦਿਲ ਦੜਕਨੇ ਦੋ' ਨਾਲ ਵੀ ਹੋਇਆ ਸੀ।''

Tags: ਹਰਸ਼ਵਰਧਨਭਵਿੱਖਵਾਣੀਅਨਿਲharshvardhanpredictedanil