FacebookTwitterg+Mail

ਟੀਵੀ ਦੇ ਆਸਕਰ ਐਵਾਰਡਜ਼ 'ਚ ਰੈੱਡ ਗਾਊਨ ਪਹਿਨ ਪ੍ਰਿਯੰਕਾ ਨੇ ਬਿਖੇਰੇ ਜਲਵੇ

    1/15
23 September, 2016 09:30:34 AM
ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਹੁਣ ਅਜਿਹੀ ਹਸਤੀ ਬਣ ਗਈ ਹੈ, ਜੋ ਹਾਲੀਵੁੱਡ 'ਚ ਵੀ ਕਾਫੀ ਨਾਂ ਕਮਾ ਰਹੀ ਹੈ। ਟੀ.ਵੀ. ਦੇ ਆਸਕਰ ਕਹੇ ਜਾਣ ਵਾਲੇ 68ਵੇਂ ਐਮੀ ਐਵਾਰਡਜ਼-2016 'ਚ ਇਸ ਸਾਲ ਪ੍ਰਿਯੰਕਾ ਚੋਪੜਾ ਵੀ ਸ਼ਾਮਲ ਹੋਈ। ਪ੍ਰਿਯੰਕਾ ਐਮੀ ਐਵਾਰਡਜ਼ 'ਚ ਜੈਸਨ ਵੂ ਵਲੋਂ ਡਿਜ਼ਾਈਨ ਕੀਤੇ ਡਾਰਕ ਰੈੱਡ ਗਾਊਨ 'ਚ ਕਾਫੀ ਗਲੈਮਰਸ ਲੱਗ ਰਹੀ ਸੀ। ਇਸ ਤੋਂ ਇਲਾਵਾ ਸਿੰਪਲ ਪੋਨੀ ਨਾਲ ਛੋਟੇ-ਛੋਟੇ ਇਅਰਿੰਗਸ 'ਚ ਰੈੱਡ ਕਾਰਪੇੱਟ 'ਤੇ ਪ੍ਰਿਯੰਕਾ ਦਾ ਲੁੱਕ ਆਕਰਸ਼ਕ ਦਾ ਕੇਂਦਰ ਬਣਿਆ ਰਿਹਾ।
ਜਾਣਕਾਰੀ ਮੁਤਾਬਕ ਕੁਝ ਦਿਨਾਂ ਪਹਿਲਾਂ ਹੀ ਫੋਬਸ ਮੈਗਜ਼ੀਨ ਨੇ ਪ੍ਰਿਯੰਕਾ ਚੋਪੜਾ ਨੂੰ ਦੁਨੀਆ ਦੀ 10 ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਦੀ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਮਸ਼ਹੂਰ ਫੈਸ਼ਨ ਮੈਗਜ਼ੀਨ 'ਡਬਲਿਊ' ਨੇ ਵੀ ਪ੍ਰਿਯੰਕਾ ਚੋਪੜਾ ਨੂੰ ਇਸ ਸਾਲ ਦੀ 'ਹਾਲੀਵੁੱਡ ਰਾਇਲਸ' ਕੈਟੇਗਰੀ 'ਚ ਵੀ ਸ਼ਾਮਲ ਕੀਤਾ ਹੈ।ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਪ੍ਰਿਯੰਕਾ ਆਪਣੀ ਅਮਰੀਕੀ ਸ਼ੋਅ 'ਕਵਾਂਟਿਕੋ' ਦੇ ਦੂਜੇ ਸੀਜ਼ਨ 'ਚ ਰੁੱਝੀ ਹੋਈ ਹੈ। ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਵੀ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ 'ਚ ਉਹ ਡਵੇਨ ਜਾਨਸਨ ਨਾਲ ਮੁਖ ਕਿਰਦਾਰ 'ਚ ਨਜ਼ਰ ਆਵੇਗੀ। ਪ੍ਰਿਯੰਕਾ ਆਖਰੀ ਵਾਰ ਪ੍ਰਕਾਸ਼ ਝਾ ਦੀ ਫਿਲਮ 'ਗੰਗਾਜਲ' 'ਚ ਨਜ਼ਰ ਆਈ ਸੀ।

Tags: ਐਮੀ ਐਵਾਰਡਜ਼ਪ੍ਰਿਯੰਕਾਲੁੱਕemmy awardspriyankalook