FacebookTwitterg+Mail

ਕਈ ਸਰਜਰੀਆਂ ਕਰਵਾ ਕੇ 'ਸਪਿਟਸਵਿਲਾ-8' ਦਾ ਇਹ ਮੇਲ ਕੰਟੈਸਟੈਂਟ ਬਣਿਆ ਲੜਕੀ, ਪੋਸਟ ਕੀਤੀਆਂ ਬੋਲਡ ਤਸਵੀਰਾਂ

    1/12
23 September, 2016 10:32:46 AM
ਮੁੰਬਈ— ਟੀ.ਵੀ. ਦਾ ਰਿਐਲਿਟੀ ਸ਼ੋਅ 'ਸਪਿਟਸਵਿਲਾ' ਸੀਜ਼ਨ-8 'ਚ ਨਜ਼ਰ ਆਏ ਪ੍ਰਤੀਭਾਗੀ ਗੌਰਵ ਅਰੋੜਾ ਅੱਜ-ਕੱਲ੍ਹ ਆਪਣੇ ਅਕਸ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਵਜ੍ਹਾ ਹੈ ਉਨ੍ਹਾਂ ਦਾ ਪੂਰੀ ਤਰ੍ਹਾਂ ਟ੍ਰਾਂਸ ਫਾਰਮੇਸ਼ਨ। ਤੁਸੀਂ ਵੀ ਗੌਰਵ ਦੇ ਇਨ੍ਹਾਂ ਨਵੀਆਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਹੋ ਜਾਓਗੇ। ਗੌਰਵ ਨੇ ਇੰਸਟਾਗਰਾਮ ਅਕਾਊਂਟ 'ਤੇ ਲਿਖਿਆ, ' ਇਹ ਪੇਜ ਉਨ੍ਹਾਂ ਦੀਆਂ ਦੀਆਂ ਗਲੈਮਰਸ ਤਸਵੀਰਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਸੈਕਸੀ ਫਿੱਗਰ, ਪਾਊਂਟੀ ਲਿਪਸ ਅਤੇ ਨੇਲਪੇਂਟਸ ਦਿਖਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਸਾਫ ਹੈ ਕਿ ਉਹ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਉਹ ਖੁਦ ਨੂੰ ਫੈਸ਼ਨ ਅਤੇ ਫਿਟਨੈੱਸ ਪ੍ਰੇਮੀ ਦੱਸਦਾ ਹੈ।
ਜਾਣਕਾਰੀ ਮੁਤਾਬਕ ਕਈ ਤਰ੍ਹਾਂ ਦੇ ਲੇਜ਼ਰ ਟ੍ਰੀਟਮੈਂਟ ਅਤੇ ਸਰਜਰੀ ਦੀ ਮਦਦ ਨਾਲ ਗੌਰਵ ਨੂੰ ਅਜਿਹਾ ਖੂਬਸੂਰਤ ਲੁੱਕ ਮਿਲ ਪਾਇਆ ਹੈ। ਇਸ ਤੋਂ ਇਲਾਵਾ ਉਸ ਨੇ ਲੇਜ਼ਰ ਹੇਅਰ ਰਿਮੂਵਲ ਟ੍ਰੀਟਮੈਂਟ ਵੀ ਕਰਵਾਇਆ ਹੈ। ਇਸ ਟ੍ਰੀਟਮੈਂਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਉਸ ਨੇ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ ਹਨ। ਆਪਣੀ ਦਿਖ ਨੂੰ ਹੋਰ ਵੀ ਬੋਲਡ ਬਣਾਉਣ ਲਈ ਗੌਰਵ ਨੇ ਲਿਪਸ ਸਰਜਰੀ ਦਾ ਵੀ ਸਹਾਰਾ ਲਿਆ ਹੈ।
ਜ਼ਿਕਰਯੋਗ ਹੈ ਕਿ ਗੌਰਵ ਅਰੋੜ ਨੇ ਬਤੌਰ ਮੇਲ ਪ੍ਰਤੀਭਾਗੀ 'ਸਪਿਟਸਵਿਲਾ 8' 'ਚ ਐਂਟਰੀ ਲਈ ਸੀ। ਉਨ੍ਹਾਂ ਨੇ ਸ਼ੋਅ ਦੇ ਜੇਤੂ ਰਹੇ ਪ੍ਰਿੰਸ ਨਰੂਲਾ ਨੂੰ ਸਖਤ ਟੱਕਰ ਦਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਉਹ ਇਸ ਸ਼ੋਅ ਦੇ ਦਰਮਿਆਨ ਪ੍ਰਤੀਭਾਗੀ ਮਿਆ ਲਾਕਰਾ ਦੇ ਕਾਫੀ ਕਰੀਬ ਆ ਗਿਆ ਸੀ, ਜਦਕਿ ਜਦੋਂ ਉਸ ਅੰਦਰ ਮੇਲ ਕੰਟੈਸਟੈਂਟ ਲਈ ਭਾਵਨਾ ਜਾਗਣ ਲੱਗੀ ਤਾਂ ਉਸ ਨੇ ਖੁਦ ਨੂੰ ਬਾਈਸੈਕਸ਼ੂਅਲ ਦੱਸ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।

Tags: ਸਪਿਟਸਵਿਲਾ 8ਗੌਰਵਬੋਲਡ ਤਸਵੀਰਾਂsplitsvilla 8gauravbold pics