FacebookTwitterg+Mail

ਪ੍ਰਭੂ ਦੇਵਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ, ਦਿੱਤੀ ਨੇਕ ਸਲਾਹ

prabhu deva temporary paralysis
23 September, 2016 12:55:19 PM
ਮੁੰਬਈ— ਫਿਲਮ ਇੰਡਸਟਰੀ ਦੇ ਮਸ਼ਹੂਰ ਕੋਰੀਓਗਰਾਫਰ, ਅਦਾਕਾਰ ਅਤੇ ਨਿਰਦੇਸ਼ਕ ਪ੍ਰਭੂ ਦੇਵਾ ਅਸਥਾਈ ਲਕਵੇ ਦੇ ਸ਼ਿਕਾਰ ਹੋ ਗਏ ਹਨ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਪ੍ਰਭੂ ਦੇਵਾ ਆਪਣੀ ਅਗਲੀ ਫਿਲਮ ਦੇ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਪ੍ਰਭੂ ਦੇਵਾ ਇਸ ਘਟਨਾ ਤੋਂ ਬਾਅਦ ਇੰਨੇ ਸਹਿਮ ਗਏ ਕਿ ਉਨ੍ਹਾਂ ਨੂੰ ਲਗਿਆ ਕਿ ਉਹ ਹੁਣ ਕਦੀ ਨਹੀਂ ਚੱਲ ਪਾਉਣਗੇ। ਇਸ ਬਾਰੇ 'ਚ ਉਨ੍ਹਾਂ ਦੱਸਿਆ, ''ਅਚਾਨਕ ਇਕ ਡਾਂਸ ਮੂਵ ਕਰਦੇ ਹੋਏ ਮੇਰੀ ਪਿੱਠ 'ਚ ਕੁਝ ਅਜਿਹਾ ਹੋਇਆ, ਜਿਸ ਨਾਲ ਮੈਂ ਚੱਲਣ 'ਚ ਅਸਮਰਥ ਹੋ ਗਿਆ। ਇਸ ਤੋਂ ਪਹਿਲਾਂ ਮੈਂ ਕੁਝ ਜਾਨ ਪਾਉਂਦਾ, ਮੈਂ ਜ਼ਮੀਨ 'ਤੇ ਡਿੱਗ ਪਿਆ।''
ਜ਼ਿਕਰਯੋਗ ਹੈ ਕਿ ਡਾਕਟਰਾਂ ਨੇ ਦੱਸਿਆ ਕਿ ਬੁਰੀ ਮਾਂਸਪੇਸ਼ੀਆਂ 'ਚ ਖਿਚਾਅ ਕਾਰਨ ਉਨ੍ਹਾਂ ਨੂੰ ਇਹ ਅਸਥਾਈ ਲਕਵਾ ਹੋਇਆ ਹੈ। ਇਸ ਪੂਰੀ ਘਟਨਾ ਤੋਂ ਬਾਅਦ ਪ੍ਰਬੂ ਦੇਵਾ ਨੇ ਹਰ ਇਕ ਕਲਾਕਾਰ ਲਈ ਇਹ ਗੱਲ ਕਹੀ ਹੈ, ''ਭਾਵੇਂ ਕੋਈ ਵੀ ਫਾਈਟ, ਡਾਂਸ ਜਾਂ ਭਾਵੁਕ ਸੀਨ ਹੋਵੇ, ਇਸ 'ਤੇ ਜ਼ਰੂਰਤ ਤੋਂ ਵੱਧ ਜਾਨ ਨਾ ਲਗਾਓ, ਕਿਉਂਕਿ ਤੁਹਾਡੀ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੈ।''


Tags: ਪ੍ਰਭੂ ਦੇਵਾਅਸਥਾਈਲਕਵੇprabhu devatemporaryparalysis