FacebookTwitterg+Mail

ਜਦੋਂ ਨਾਗਿਨ ਬਣੀ 'ਕਬਾਬ 'ਚ ਹੱਡੀ', ਜਾਣੋ ਇਨ੍ਹਾਂ ਸਿਤਾਰਿਆਂ ਦੇ ਵੀ ਲਵ ਟ੍ਰਾਈਐਂਗਲਜ਼

    1/8
23 September, 2016 02:37:46 PM
ਮੁੰਬਈ— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਆਉਣ ਵਾਲੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਕਹਾਣੀ ਲਵ ਟ੍ਰਾਈਐਂਗਲ 'ਤੇ ਆਧਾਰਿਤ ਹੈ। ਉਂਝ ਇਨ੍ਹਾਂ ਮਸ਼ਹੂਰ ਸਿਤਾਰਿਆਂ ਦੀ ਆਫ-ਸਕ੍ਰੀਨ ਲਾਈਫ 'ਚ ਵੀ ਲਵ ਟ੍ਰਾਈਐਂਗਲ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ ਫਿਰ ਭਾਵੇਂ ਉਹ ਬਾਲੀਵੁੱਡ ਸਿਤਾਰੇ ਹੋਣ ਜਾਂ ਟੀ.ਵੀ. ਸਿਤਾਰੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਵੀ ਲਵ ਟ੍ਰਾਈਐਂਗਲ ਰਹਿ ਚੁੱਕੀ ਹੈ।
ਜਾਣਕਾਰੀ ਮੁਤਾਬਕ ਟੀ.ਵੀ. ਅਦਾਕਾਰ ਨਾਰਾਇਨੀ ਅਤੇ ਅਦਾਕਾਰ ਗੌਰਵ ਚੋਪੜਾ ਨੇ 'ਪੀਆ ਕਾ ਘਰ' ਅਤੇ 'ਘਰ ਕੀ ਲਕਸ਼ਮੀ ਬੇਟੀਆਂ' ਵਰਗੇ ਟੀ.ਵੀ. ਸੀਰੀਅਲ 'ਚ ਕੰਮ ਕਰ ਚੁੱਕੇ ਹਨ। ਇਨ੍ਹਾਂ ਦੀ ਦੋਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਦੇ ਨਾਲ-ਨਾਲ ਆਫ-ਸਕ੍ਰੀਨ ਕੈਮਿਸਟਰੀ ਵੀ ਚਰਚਾ 'ਚ ਰਹੀ। ਇਹ ਦੋਵੇਂ 'ਨੱਚ ਬਲੀਏ' ਸੀਜ਼ਨ-2' ਦਾ ਹਿੱਸਾ ਵੀ ਬਣੇ। ਕੁਝ ਸਾਲ ਸੰਬੰਧਾਂ 'ਚ ਰਹਿਣ ਤੋਂ ਬਾਅਦ ਖਬਰ ਆਈ ਕਿ ਮੋਨੀ ਰਾਏ ਕਾਰਨ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਜ਼ਿਕਰਯੋਗ ਹੈ ਕਿ ਗੌਰਵ ਚੋਪੜਾ 'ਸਾਵਧਾਨ ਇੰਡੀਆ', 'ਬਿੱਗ ਬੌਸ-4' ਵਰਗੇ ਸ਼ੋਅਜ਼ ਨਾਲ ਜੁੜ ਚੁੱਕੇ ਹਨ। ਉੱਥੇ ਦੂਜੇ ਪਾਸੇ ਮੋਨੀ ਸੀਰੀਅਲ 'ਨਾਗਿਨ' ਅਤੇ 'ਦੇਵੋਂ ਕੇ ਦੇਵ ਮਹਾਦੇਵ' ਵਰਗੇ ਸ਼ੋਅ ਤੋਂ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ।

Tags: ਲਵ ਟ੍ਰਾਈਐਂਗਲਮਸ਼ਹੂਰਸਿਤਾਰੇlove trianglefamousstars