FacebookTwitterg+Mail

ਜ਼ੋਰ-ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੂੰ ਗੀਗੀ ਨੇ ਮਾਰਿਆ ਘਸੁੰਨ

    1/7
24 September, 2016 12:56:41 AM

ਮਿਲਾਨ— ਅਮਰੀਕੀ ਫੈਸ਼ਨ ਕੰਪਨੀ ਵਿਕਟੋਰੀਆ ਸੀਕ੍ਰੇਟ ਦੀ ਮਸ਼ਹੂਰ ਮਾਡਲ ਗੀਗੀ ਹਦੀਦ ਨਾਲ ਮਿਲਾਨ ਫੈਸ਼ਨ ਸ਼ੋਅ ਵਿਚ ਇਕ 21 ਸਾਲਾ ਵਿਅਕਤੀ ਨੇ ਜ਼ੋਰ-ਜ਼ਬਰਦਸਤੀ ਕੀਤੀ। ਹਾਲਾਂਕਿ, ਸੁਪਰ ਮਾਡਲ ਗੀਗੀ ਹਦੀਦ ਨੇ ਉਸ ਮਨਚਲੇ ਨੂੰ ਸਬਕ ਸਿਖਾਉਂਦੇ ਹੋਏ ਇਕ ਜ਼ੋਰਦਾਰ ਘਸੁੰਨ ਉਸ ਦੇ ਮੂੰਹ 'ਤੇ ਮਾਰ ਦਿੱਤਾ। ਹਦੀਦ ਦਾ ਪੰਚ ਇੰਨਾ ਤਾਕਤਵਰ ਸੀ ਕਿ ਮਜਨੂੰ ਕੁੱਝ ਹੀ ਦੇਰ ਵਿਚ ਜ਼ਮੀਨ 'ਤੇ ਡਿੱਗ ਪਿਆ। ਗੀਗੀ ਆਪਣੀ 19 ਸਾਲਾ ਭੈਣ ਬੈਲਾ ਹਦੀਦ ਨਾਲ ਮਿਲਾਨ ਫੈਸ਼ਨ ਸ਼ੋਅ 'ਚੋਂ ਨਿਕਲ ਰਹੀ ਸੀ ਕਿ ਬਲੂ ਸੂਟ ਅਤੇ ਵੈਲਵੇਟ ਦੀ ਲਾਲ ਹੈਟ ਲਗਾਏ ਇਕ ਵਿਅਕਤੀ ਨੇ ਉਸਨੂੰ ਪਿੱਛਿਓਂ ਆਪਣੀਆਂ ਬਾਹਾਂ ਵਿਚ ਭਰ ਲਿਆ ਅਤੇ ਉੱਪਰ ਹਵਾ ਵਿਚ ਚੁੱਕਣ ਦੀ ਕੋਸ਼ਿਸ਼ ਕੀਤੀ। ਗੀਗੀ ਦੀ ਭੈਣ ਬੈਲਾ ਨੇ ਉਸਦਾ ਸਾਥ ਦਿੱਤਾ ਤੇ ਮਜਨੂੰ ਨੂੰ ਘਸੁੰਨ ਮਾਰਿਆ। ਪਹਿਲਾਂ ਮਜਨੂੰ ਹੇਠਾਂ ਡਿੱਗ ਪਿਆ ਅਤੇ ਉੱਠ ਕੇ ਭੱਜਣ ਲੱਗਾ ਤਾਂ ਗੀਗੀ ਨੇ ਉਸਦਾ ਥੋੜ੍ਹੀ ਦੂਰ ਤਕ ਪਿੱਛਾ ਵੀ ਕੀਤਾ।


Tags: ਮਾਡਲ ਗੀਗੀ ਹਦੀਦ ਵਿਕਟੋਰੀਆ ਸੀਕ੍ਰੇਟ Model Gigi Hadid Victoria Secret