FacebookTwitterg+Mail

OMG ! 'ਰਮੱਈਆ ਵਸਤਾਵਈਆ' ਦੀ ਇਸ ਅਦਾਕਾਰਾ ਨੂੰ ਰਣਬੀਰ ਕਰ ਰਹੇ ਹਨ ਡੇਟ

ranbir and shruti secretly dating
24 September, 2016 07:59:37 AM
ਮੁੰਬਈ— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨਾਲ ਬ੍ਰੇਕਅੱਪ ਤੋਂ ਬਾਅਦ ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਰਣਬੀਰ ਕਪੂਰ ਹੁਣ ਕਿਸ ਨੂੰ ਡੇਟ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਰਣਬੀਰ ਕਪੂਰ ਦੀ ਕਿਸੀ ਦਿੱਲੀ ਦੀ ਲੜਕੀ ਨਾਲ ਲਿੰਕ ਅੱਪਸ ਦੀਆਂ ਖਬਰਾਂ ਆਈਆਂ ਸਨ ਪਰ ਹਾਲ ਹੀ 'ਚ ਉਨ੍ਹਾਂ ਦੇ ਸ਼ਰੂਤੀ ਹਾਸਨ ਨਾਲ ਅਫੇਅਰ ਦੀਆਂ ਖਬਰਾਂ ਚਰਚਾ 'ਚ ਹਨ। ਇਨ੍ਹਾਂ ਬਾਰੇ ਇਕ ਖਬਰ ਸਾਹਮਣੇ ਆਈ ਹੈ ਕਿ ਇਹ ਦੋਵੇਂ ਇਕ-ਦੂਜੇ ਨੂੰ ਚੋਰੀ-ਛਿਪੇ ਡੇਟ ਕਰ ਰਹੇ ਹਨ। ਸਭ ਤੋਂ ਪਹਿਲਾਂ ਰਣਬੀਰ-ਸ਼ਰੂਤੀ ਦੀ ਜੋੜੀ ਇਕ ਟੀ.ਵੀ. ਵਿਗਿਆਪਨ 'ਚ ਨਜ਼ਰ ਆਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਸਰਾਹਿਆ ਸੀ। ਹੁਣ ਇਕ ਖਬਰ ਸਾਹਮਣੇ ਆਈ ਹੈ ਕਿ ਰਣਬੀਰ ਚੋਰੀ-ਛਿਪੇ ਸ਼ਰੂਤੀ ਨੂੰ ਡੇਟ 'ਤੇ ਲੈ ਕੇ ਗਏ ਸਨ, ਜਿਥੇ ਇਨ੍ਹਾਂ ਨੇ ਕਾਫੀ ਸਮਾਂ ਬਿਤਾਇਆ।
ਦੂਜੇ ਪਾਸੇ ਇਨ੍ਹਾਂ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਇਹ ਦੋਵੇਂ ਸਿਰਫ ਇਕ ਚੰਗੇ ਦੋਸਤ ਹਨ, ਇਸ ਤੋਂ ਵੱਧ ਕੁਝ ਵੀ ਨਹੀਂ। ਰਣਬੀਰ ਸਿੰਗਲ ਹਨ ਅਤੇ ਫਿਲਹਾਲ ਉਹ ਕਿਸੇ ਵੀ ਰਿਲੇਸ਼ਨਸ਼ਿਪ 'ਚ ਨਹੀਂ ਪੈਣਾ ਚਾਹੁੰਦੇ। ਸ਼ਰੂਤੀ ਵੀ ਸਿੰਗਲ ਹੈ ਅਤੇ ਉਹ ਰਣਬੀਰ ਦੇ ਚੰਗੇ ਦੋਸਤਾਂ ਦੀ ਸੂਚੀ 'ਚ ਸ਼ਾਮਲ ਹੈ।

Tags: ਰਣਬੀਰਸ਼ਰੂਤੀਚੋਰੀ ਛਿਪੇ ਡੇਟ ranbirshrutisecretly dating