FacebookTwitterg+Mail

'ਐ ਦਿਲ ਹੈ ਮੁਸ਼ਕਿਲ' 'ਚ ਕੀ ਤੁਸੀਂ ਦੇਖੀ ਕਿੰਗ ਖਾਨ ਦੀ ਝਲਕ

24 September, 2016 08:22:04 AM
ਮੁੰਬਈ— ਫਿਲਮਕਾਰ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਐ ਦਿਲ ਹੈ ਮੁਸ਼ਕਿਲ' ਦਾ ਕੱਲ੍ਹ ਟ੍ਰੇਲਰ ਰਿਲੀਜ਼ ਹੋਇਆ, ਜਿਸ ਨੂੰ 97,714 ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹ ਤਾਂ ਜਗਜ਼ਾਹਰ ਹੈ ਕਿ ਦਰਸ਼ਕਾਂ ਵਿਚਕਾਰ ਹਮੇਸ਼ਾ ਹੀ ਕਰਨ ਜੌਹਰ ਦੀਆਂ ਫਿਲਮਾਂ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਸ ਫਿਲਮ ਦਾ ਟ੍ਰੇਲਰ ਸੁਰਖੀਆਂ 'ਚ ਛਾਇਆ ਹੋਇਆ ਹੈ। ਕਰਨ ਜੌਹਰ ਦੀਆਂ ਫਿਲਮਾਂ ਲਈ ਲੱਕੀ ਚਾਰਮ ਮੰਨੇ ਜਾਣ ਵਾਲੇ ਸ਼ਾਹਰੁਖ ਖਾਨ ਦਾ ਇਸ ਫਿਲਮ 'ਚ ਕੈਮਿਓ ਰੋਲ ਹੋਵੇਗਾ। ਇਸ ਲਈ ਟ੍ਰੇਲਰ ਨੂੰ ਦੇਖ ਕੇ ਦਰਸ਼ਕ ਇਹ ਆਈਡਿਆ ਵੀ ਲਗਾ ਰਹੇ ਹਨ ਕਿ ਸ਼ਾਇਦ ਕਿਸੇ ਸੀਨ 'ਚ ਸ਼ਾਹਰੁਖ ਵੀ ਦਿਖ ਜਾਵੇ ਪਰ ਗੌਰ ਨਾਲ ਦੇਖਣ ਵਾਲਿਆ ਨੇ ਸ਼ਾਹਰੁਖ ਨੂੰ ਇਸ ਟ੍ਰੇਲਰ 'ਚ ਦੇਖ ਹੀ ਲਿਆ।
ਸੋਸ਼ਲ ਸਾਈਟ 'ਤੇ ਇਸ ਫਿਲਮ ਦੇ ਟ੍ਰੇਲਰ ਦਾ ਇਕ ਸ੍ਰਕੀਨ ਸ਼ਾਟ ਖੂਬ ਛਾਇਆ ਹੋਇਆ ਹੈ, ਜਿਸ 'ਚ ਰਣਬੀਰ ਕਪੂਰ ਇਕ ਸ਼ਖਸ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ ਪਰ ਇਸ ਸ਼ਖਸ ਦਾ ਚਿਹਰਾ ਲੁਕਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਸ਼ਾਹਰੁਖ ਖਾਨ ਹਨ।

Tags: ਕਿੰਗ ਖਾਨਝਲਕਟ੍ਰੇਲਰshahrukhspottrailer