FacebookTwitterg+Mail

'ਨਾਗਿਨ ਸੀਜ਼ਨ-2' 'ਚ ਇਹ ਨਵੇਂ ਚਿਹਰੇ ਲਾਉਣਗੇ ਜ਼ਬਰਦਸਤ ਐਕਟਿੰਗ ਦਾ ਤੜਕਾ

    1/6
24 September, 2016 09:09:50 AM
ਮੁੰਬਈ— ਟਾਪ 'ਤੇ ਚੱਲਣ ਵਾਲਾ ਸੀਰੀਅਲ 'ਨਾਗਿਨ' ਹੁਣ ਇਕ ਵਾਰ ਫਿਰ 'ਨਾਗਿਨ ਸੀਜ਼ਨ-2' ਨਾਲ ਟੀ.ਵੀ. 'ਤੇ ਦਸਤਕ ਦੇਣ ਜਾ ਰਿਹਾ ਹੈ। ਹੁਣ ਇਕ ਵਾਰ ਫਿਰ ਅਦਾ ਖਾਨ ਅਤੇ ਮੋਨੀ ਰਾਏ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸਕ੍ਰੀਨ 'ਤੇ ਦੇਖ ਸਕਣਗੇ। ਇਸ ਸੀਰੀਅਲ 'ਚ ਇਹ ਤਾਂ ਸਾਰੇ ਜਾਣਦੇ ਹਨ ਕਿ ਮੋਨੀ ਰਾਏ ਦੋਹਰੀ ਭੂਮਿਕਾ ਨਿਭਾਅ ਰਹੀ ਹੈ ਪਰ ਹੁਣ ਇਕ ਇਸ ਸੀਰੀਅਲ ਬਾਰੇ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਅਸਲ 'ਚ ਇਸ ਸੀਰੀਅਲ ਨਾਲ ਹੋਰ ਨਵੇਂ ਕਿਰਦਾਰ ਵੀ ਜੁੜਣ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਇਸ ਸੀਰੀਅਲ 'ਚ ਹੁਣ ਇਸ ਵਾਰ ਟਾਪ ਫਾਈਵ ਦੀ ਰੇਟਿੰਗ 'ਚ ਚੱਲ ਰਿਹਾ ਸੀਰੀਅਲ 'ਕੁਮਕੁਮ ਭਾਗਿਯ' 'ਚ ਕੰਮ ਕਰ ਚੁੱਕੀ ਸੁਵਾਤੀ ਆਨੰਦ, 'ਕਬੂਲ ਹੈ' ਦੇ ਆਹਿਲ ਭਾਵ ਕਰਣਵੀਰ ਬੋਹਰਾ, 'ਦਹਿਲੀਜ਼' 'ਚ ਨਜ਼ਰ ਆਉਣ ਵਾਲੇ ਐਕਟਰ ਆਰੀਅਨ ਪੰਡਿਤ, ਸੀਰੀਅਲ 'ਵਿਸ਼ਕੰਨਿਆ' ਦੇ ਐਕਟਰ ਅਮਿਤ ਖੰਨਾ, 'ਕਸਮ' ਸੀਰੀਅਲ 'ਚ ਕੰਮ ਕਰ ਚੁੱਕੇ ਲਲਿਤ ਬਿਸ਼ਟ ਵਰਗੇ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ। ਕਰਣਵੀਰ ਬੋਹਰਾ ਇਸ ਵਾਰ 'ਨਾਗਿਨ-2' 'ਚ ਮੁਖ ਕਿਰਦਾਰ 'ਚ ਨਜ਼ਰ ਆਉਣਗੇ। ਆਰੀਅਨ ਪੰਡਿਤ 'ਨਾਗਿਨ-2' 'ਚ ਕਰਣਵੀਰ ਬੋਹਰਾ ਦੇ ਕਜ਼ਨ ਭਰਾ ਦੇ ਕਿਰਦਾਰ 'ਚ ਨਜ਼ਰ ਆਉਣਗੇ।

Tags: ਨਾਗਿਨ 2ਕੈਮਿਸਟਰੀਨਵੇਂ ਚਿਹਰੇnaagin 2new castchemistry