FacebookTwitterg+Mail

68 ਸਾਲਾਂ ਦੀਆਂ ਬਾਲੀਵੁੱਡ ਦੀ 'ਬਸੰਤੀ' ਹੇਮਾ ਮਾਲਿਨੀ, ਦੇਖੋ ਕੁਝ ਯਾਦਗਾਰ ਤਸਵੀਰਾਂ

    1/16
16 October, 2016 11:00:51 PM
ਮੁੰਬਈ— ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1948 ਨੂੰ ਹੋਇਆ। ਉਹ ਭਰਤਨਾਟਿਅਮ ਤੇ ਓੜਿਸੀ ਦੀ ਬਿਹਤਰੀਨ ਡਾਂਸਰ ਹੈ। ਆਪਣੇ ਫਿਲਮੀ ਕਰੀਅਰ 'ਚ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਹੇਮਾ ਨੂੰ ਤਾਮਿਲ ਫਿਲਮਾਂ ਦੇ ਡਾਇਰੈਕਟਰ ਸ਼੍ਰੀਧਰ ਨੇ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਚਿਹਰੇ 'ਚ ਕੋਈ ਸਟਾਰ ਅਪੀਲ ਨਹੀਂ ਹੈ ਪਰ ਬਾਲੀਵੁੱਡ 'ਚ ਡਰੀਮ ਗਰਲ ਦੇ ਰੂਪ 'ਚ ਖੁਦ ਨੂੰ ਸਥਾਪਿਤ ਕਰਨ 'ਚ ਉਹ ਸਫਲ ਰਹੀ।
ਸਾਲ 1961 'ਚ ਹੇਮਾ ਨੂੰ ਇਕ ਲਘੂ ਨਾਟਕ 'ਪਾਂਡਵ ਵਨਵਾਸਮ' 'ਚ ਬਤੌਰ ਡਾਂਸਰ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮੀ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਰਾਜਕੁਮਾਰ ਨਾਲ ਫਿਲਮ 'ਸਪਨੋਂ ਕਾ ਸੌਦਾਗਰ' ਰਾਹੀਂ ਕੀਤੀ। ਫਿਲਮ 'ਜੌਨੀ ਮੇਰਾ ਨਾਮ' ਨੇ ਉਨ੍ਹਾਂ ਨੂੰ ਸਫਲਤਾ ਦਿਵਾਈ। 1971 'ਚ ਰਿਲੀਜ਼ ਹੋਈ ਫਿਲਮ 'ਅੰਦਾਜ਼' 'ਚ ਉਨ੍ਹਾਂ ਦੇ ਅਭਿਨੈ ਨੂੰ ਪਸੰਦ ਕੀਤਾ ਗਿਆ।
ਹੇਮਾ ਦੀ ਫਿਲਮ 'ਸ਼ੋਅਲੇ' ਨੇ ਉਸ ਨੂੰ ਬਾਲੀਵੁੱਡ 'ਚ ਬਸੰਤੀ ਦੇ ਨਾਂ ਨਾਲ ਪ੍ਰਸਿੱਧ ਕਰ ਦਿੱਤਾ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਫਿਲਮਾਂ ਕੀਤੀਆਂ ਤੇ ਕਾਫੀ ਸਫਲਤਾ ਹਾਸਲ ਕੀਤੀ। ਉਹ ਰਾਜਨੀਤੀ 'ਚ ਵੀ ਸਰਗਰਮ ਹਨ। ਅੱਗੇ ਕਲਿੱਕ ਕਰਕੇ ਦੇਖੋ ਹੇਮਾ ਦੀਆਂ ਕੁਝ ਦਿਲਕਸ਼ ਤਸਵੀਰਾਂ।

Tags: ਹੇਮਾ ਮਾਲਿਨੀ ਬਸੰਤੀ ਜਨਮ Hema Malini Basanti Birthday