FacebookTwitterg+Mail

'ਬਿੱਗ ਬੌਸ 10' ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਘਰ ਦੀਆਂ ਇਹ ਤਸਵੀਰਾਂ

    1/15
16 October, 2016 10:57:10 PM
ਮੁੰਬਈ— ਸਲਮਾਨ ਖਾਨ ਦੀ ਮੇਜ਼ਬਾਨੀ ਵਾਲੇ ਰਿਐਲਿਟੀ ਸ਼ੋਅ 'ਬਿੱਗ ਬੌਸ 10' ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। 'ਬਿੱਗ ਬੌਸ 10' ਦੇ ਘਰ ਦੀ ਬਾਹਰੀ ਝਲਕ ਸਲਮਾਨ ਸ਼ੇਅਰ ਕਰ ਚੁਕੇ ਹਨ ਪਰ ਹੁਣ ਘਰ ਦੇ ਅੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ 'ਬਿੱਗ ਬੌਸ 10' ਦੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਲਮਾਨ ਨੇ 'ਬਿੱਗ ਬੌਸ 10' ਦੇ ਘਰ ਦੀ ਜਿਹੜੀ ਝਲਕ ਸਾਂਝੀ ਕੀਤੀ ਸੀ, ਉਸ 'ਚ ਸਲਮਾਨ ਘਰ ਦੇ ਬਾਹਰੀ ਹਿੱਸੇ 'ਚ ਖੜ੍ਹੇ ਦਿਖ ਰਹੇ ਸਨ। ਹਾਲ ਹੀ 'ਚ ਜਾਰੀ ਹੋਏ ਨਵੇਂ ਪ੍ਰੋਮੋਜ਼ 'ਚ ਤਿੰਨ ਮੁਕਾਬਲੇਬਾਜ਼ਾਂ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ।
'ਬਿੱਗ ਬੌਸ' ਦੇ 10ਵੇਂ ਸੀਜ਼ਨ ਦੀ ਥੀਮ ਆਧੁਨਿਕ ਭਾਰਤੀ ਮਹਿਲ ਹੋਵੇਗੀ। ਘਰ ਦੀ ਅੰਦਰਲੀ ਸਜਾਵਟ ਕਲਾਕ੍ਰਿਤੀਆਂ ਤੇ ਵੱਡੇ-ਵੱਡੇ ਰੌਸ਼ਨਦਾਨਾਂ ਨਾਲ ਕੀਤੀ ਗਈ ਹੈ। 'ਬਿੱਗ ਬੌਸ 10' ਦਾ ਘਰ ਮਹਾਰਾਸ਼ਟਰਾ ਦੇ ਲੋਨਾਵਲਾ 'ਚ ਹੈ। ਇਸ ਨੂੰ ਨਿਰਦੇਸ਼ਕ ਉਮੰਗ ਕੁਮਾਰ ਤੇ ਉਨ੍ਹਾਂ ਦੀ ਪਤਨੀ ਵਨੀਤਾ ਨੇ ਡਿਜ਼ਾਈਨ ਕੀਤਾ ਹੈ।
ਇਸ ਵਾਰ ਸ਼ੋਅ 'ਚ ਬੈੱਡਰੂਮ 'ਚ ਸਿਰਫ ਸੱਤ ਲੋਕਾਂ ਲਈ ਬੈੱਡ ਉਪਲੱਬਧ ਹੋਣਗੇ। ਇਸ 'ਚ ਚੋਣਵੇਂ ਲੋਕ ਹੀ ਜਾ ਸਕਣਗੇ। ਕਨਫੈਸ਼ਨ ਰੂਮ ਵੀ ਸ਼ਾਹੀ ਅੰਦਾਜ਼ ਦਾ ਹੈ, ਜਿਸ 'ਚ ਹੌਟ ਸੀਟ ਰਾਜਾ ਦੀ ਗੱਦੀ ਵਰਗੀ ਬਣਾਈ ਗਈ ਹੈ। ਘਰ 'ਚ ਜੇਲ ਵੀ ਬਣਾਈ ਗਈ ਹੈ, ਜਿਸ 'ਚ ਨਿਯਮ ਤੋੜਨ ਵਾਲਿਆਂ ਨੂੰ ਰਹਿਣਾ ਪਵੇਗਾ।
ਜ਼ਿਕਰਯੋਗ ਹੈ ਕਿ 'ਬਿੱਗ ਬੌਸ' ਦੇ ਇਸ 10ਵੇਂ ਸੀਜ਼ਨ 'ਚ ਪਹਿਲੀ ਵਾਰ ਮੁਕਾਬਲੇਬਾਜ਼ ਕੋਈ ਸੈਲੇਬ੍ਰਿਟੀ ਨਹੀਂ, ਸਗੋਂ ਆਮ ਲੋਕ ਹੋਣਗੇ। ਇਹ ਸ਼ੋਅ 16 ਅਕਤੂਬਰ ਭਾਵ ਅੱਜ ਰਾਤ 9 ਵਜੇ ਕਲਰਸ ਚੈਨਲ 'ਤੇ ਪ੍ਰਸਾਰਿਤ ਹੋਵੇਗਾ।

Tags: ਬਿੱਗ ਬੌਸ 10 ਸਲਮਾਨ ਖਾਨ ਸੋਸ਼ਲ ਮੀਡੀਆ ਕਲਰਸ ਚੈਨਲ Bigg Boss 10 Salman Khan Social Media Colors Channel