FacebookTwitterg+Mail

ਨੀਰੂ ਬਾਜਵਾ ਨੇ ਕੀਤਾ ਐਲਾਨ, ਡਾਇਰੈਕਟਰ ਵਜੋਂ ਇਹ ਹੋਵੇਗਾ ਉਸ ਦੀ ਪਹਿਲੀ ਫਿਲਮ ਦਾ ਨਾਂ (ਦੇਖੋ ਤਸਵੀਰਾਂ)

    1/9
16 October, 2016 10:57:43 PM
ਜਲੰਧਰ— ਨੀਰੂ ਬਾਜਵਾ ਨਿਰਦੇਸ਼ਨ ਵਜੋਂ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਖਤਮ ਕਰ ਚੁਕੀ ਹੈ। ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਰਾਹੀਂ ਨੀਰੂ ਨਿਰਦੇਸ਼ਨ 'ਚ ਤਾਂ ਡੈਬਿਊ ਕਰ ਹੀ ਰਹੀ ਹੈ ਪਰ ਨਾਲ ਹੀ ਨੀਰੂ ਦੀ ਛੋਟੀ ਭੈਣ ਰੁਬੀਨਾ ਬਾਜਵਾ ਵੀ ਆਪਣਾ ਫਿਲਮੀ ਡੈਬਿਊ ਕਰ ਰਹੀ ਹੈ। ਫਿਲਮ ਦੇ ਨਾਂ ਦਾ ਐਲਾਨ ਨੀਰੂ ਬਾਜਵਾ ਤੇ ਪੂਰੀ ਟੀਮ ਨੇ ਸੋਸ਼ਲ ਮੀਡੀਆ 'ਤੇ ਕਰ ਦਿੱਤਾ ਹੈ। ਫਿਲਮ ਦਾ ਨਾਂ 'ਸਰਗੀ' ਰੱਖਿਆ ਹੈ, ਜਿਹੜੀ ਅਗਲੇ ਸਾਲ 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਦੋਂ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਫਿਲਮ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਫਿਲਮ 'ਚ ਰੁਬੀਨਾ ਤੋਂ ਇਲਾਵਾ ਜੱਸੀ ਗਿੱਲ ਤੇ ਬੱਬਲ ਰਾਏ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਰੁਬੀਨਾ ਦੇ ਨਾਲ-ਨਾਲ ਨੀਰੂ ਲਈ ਇਹ ਫਿਲਮ ਕਿੰਨੀ ਕੁ ਸਫਲ ਸਾਬਿਤ ਹੁੰਦੀ ਹੈ।

Tags: ਨੀਰੂ ਬਾਜਵਾ ਰੁਬੀਨਾ ਬਾਜਵਾ ਸਰਗੀ Neeru Bajwa Rubina Bajwa Sargi