FacebookTwitterg+Mail

ਸ਼ਿਲਪਾ ਦੇ ਪਿਤਾ ਦੇ ਚੌਥੇ 'ਤੇ ਅਮਿਤਾਭ ਪਹੁੰਚੇ ਐਸ਼ਵਰਿਆ-ਜਯਾ ਨਾਲ, ਹੋਰ ਸਿਤਾਰੇ ਵੀ ਆਏ ਨਜ਼ਰ

    1/31
17 October, 2016 08:34:48 AM
ਮੁੰਬਈ— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਿਤਾ ਸੁਰਿੰਦਰ ਸ਼ੈਟੀ ਦੇ ਚੌਥੇ 'ਤੇ ਸ਼ਰਧਾਂਜਲੀ ਦੇਣ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ। ਇਨ੍ਹਾਂ 'ਚ ਅਮਿਤਾਭ, ਜਯਾ ਅਤੇ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਤੋਂ ਇਲਾਵਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ 11 ਅਕਤੂਬਰ ਮੰਗਲਵਾਰ ਨੂੰ ਸਵੇਰੇ ਦਿਲ ਦੇ ਦੌਰੇ ਨਾਲ ਵਰਸੋਵਾ ਸਥਿਤ ਘਰ 'ਚ ਸੁਰਿੰਦਰ ਸ਼ੈਟੀ ਦਾ ਦਿਹਾਂਤ ਹੋਇਆ। ਸਿਹਤ ਖਰਾਬ ਹੋਣ ਕਾਰਨ ਸੁਰਿੰਦਰ ਸ਼ੈਟੀ ਨੂੰ ਉਸੇ ਸਮੇਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। 12 ਅਕਤੂਬਰ ਬੁੱਧਵਾਰ ਦੀ ਸਵੇਰੇ ਉਨ੍ਹਾਂ ਸੰਸਕਾਰ ਜੁਹੂ ਸਥਿਤ ਮੁਰਦਾਘਰ 'ਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ਼ਿਲਪਾ ਦੇ ਪਿਤਾ ਦੇ ਚੌਥੇ 'ਤੇ ਵਿਦਿਆ ਬਾਲਨ, ਪ੍ਰਿਟੀ ਜ਼ਿੰਟਾ, ਪੂਨਮ ਢਿੱਲੋਂ, ਚੰਕੀ ਪਾਂਡੇ, ਜੈਕੀ ਸ਼ਰਾਫ, ਜਿੰਮੀ ਸ਼ੇਰਗਿੱਲ ਸਮੇਤ ਕਈ ਸਿਤਾਰੇ ਪਹੁੰਚੇ।

Tags: ਸ਼ਿਲਪਾ ਸ਼ੈਟੀਪਿਤਾਚੌਥਾshilpa shettyfatherchautha