FacebookTwitterg+Mail

'ਨਾਗਾਅਰਜੁਨ' ਦੀ ਇਸ ਸਾਬਕਾ-ਪ੍ਰਤੀਯੋਗੀ ਨੇ ਪ੍ਰੇਮੀ ਨਾਲ ਕੀਤੀ ਮੰਗਣੀ, ਅਗਲੇ ਸਾਲ ਬੱਝੇਗੀ ਵਿਆਹ ਦੇ ਬੰਧਨ 'ਚ

    1/20
17 October, 2016 11:57:54 AM
ਮੁੰਬਈ— ਟੀ.ਵੀ. ਸੀਰੀਅਲ 'ਨਾਗਾਅਰਜੁਨ' 'ਚ ਨੂਰੀ ਦਾ ਕਿਰਦਾਰ ਪਲੇਅ ਕਰ ਰਹੀ ਅਦਾਕਾਰਾ ਪੂਜਾ ਬੈਨਰਜੀ ਨੇ ਆਪਣੇ ਪ੍ਰੇਮੀ ਸੰਦੀਪ ਸੇਜਵਾਲ ਨਾਲ ਮੰਗਣੀ ਕਰ ਲਈ ਹੈ। ਦਿੱਲੀ ਦੇ ਇਕ ਬੈਂਕਵੇਟ ਹਾਲ 'ਚ ਦੋਸਤਾਂ ਅਤੇ ਪਰਿਵਾਰਕ ਮੈਂਬਰਸ ਦੀ ਮੌਜੂਦਗੀ 'ਚ ਦੋਹਾਂ ਨੇ ਇਕ ਦੂਜੇ ਨੂੰ ਮੰਗਣੀ ਦੀ ਅੰਗੂਠੀ ਪਹਿਣਾਈ। ਦੋਵਾਂ ਦਾ ਵਿਆਹ ਅਗਲੇ ਸਾਲ ਹੋਵੇਗਾ।
ਜਾਣਕਾਰੀ ਮੁਤਾਬਕ ਪੂਜਾ ਮਹਾਰਾਸ਼ਟਰ 'ਚ ਨੈਸ਼ਨਲ ਲੇਵਲ ਸਵੀਮਿੰਗ ਟੂਰਨਾਮੈਂਟ 'ਚ ਭਾਗ ਲੈ ਚੁੱਕੀ ਹੈ। ਉਨ੍ਹਾਂ ਦਾ ਮੰਗੇਤਰ ਵੀ ਪ੍ਰੋਫੈਸ਼ਨਲ ਤੈਰਾਕ ਹੈ। ਸੰਦੀਪ ਏਸ਼ੀਅਨ ਗੇਮਸ 'ਚ ਮੇਡਲ ਵੀ ਜਿੱਤ ਚੁੱਕਿਆ ਹੈ। ਪੂਜਾ ਬੰਗਾਲ ਤੋਂ ਹੈ ਤਾਂ ਦੂਜੇ ਪਾਸੇ ਸੰਦੀਪ ਹਰਿਆਣੇ ਤੋਂ ਹੈ। ਦੋਵੇਂ ਹੀ ਨੇਸ਼ਨਲ ਲੇਵਲ ਦੇ ਤੈਰਾਕ ਹਨ। ਸਵੀਮਿੰਗ ਮੁਕਾਬਲੇ ਦੌਰਾਨ ਹੀ ਦੋਹਾਂ ਦੀ ਮੁਲਾਕਾਤ ਹੋਈ ਅਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਪੂਜਾ ਨੇ ਆਪਣੀ ਮੰਗਣੀ 'ਚ ਪਰਪਲ ਅਤੇ ਗੋਲਡ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਜਦਕਿ ਸੰਦੀਪ ਨੇ ਵੀ ਪੂਜਾ ਦੇ ਲਹਿੰਗੇ ਨਾਲ ਮੇਲ ਖਾਂਦਾ ਸੂਟ ਪਾਇਆ ਹੋਇਆ ਸੀ। ਮੰਗਣੀ 'ਚ ਆਏ ਮਹਿਮਾਨਾਂ ਲਈ ਵੀ ਖਾਣਾ ਬੰਗਾਲੀ ਅਤੇ ਨਾਰਥ ਇੰਡੀਅਨ ਅੰਦਾਜ਼ 'ਚ ਰੱਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਐੱਮ.ਟੀ.ਵੀ. ਚੈਨਲ ਦੇ ਮਸ਼ਹੂਰ ਸ਼ੋਅ 'ਰੋਡੀਜ਼' ਨਾਲ ਪੂਜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਸਟਾਰ ਪਲੱਸ ਦੇ ਸ਼ੋਅ 'ਏਕ ਦੂਸਰੇ ਸੇ ਕਰਤੇ ਹੈਂ ਪਿਆਰ ਹਮ' 'ਚ ਵੀ ਨਜ਼ਰ ਆ ਚੁੱਕੀ ਹੈ। ਪੂਜਾ ਚੈਨਲ ਵੀ ਇੰਡੀਆ ਦੀ ਸਵਿਮ ਟੀਮ 'ਚ ਰੀਵਾ ਮਾਥੁਰ ਦੇ ਤੌਰ 'ਤੇ ਵੀ ਮਸ਼ਹੂਰ ਹੋਈ ਸੀ।

Tags: ਨਾਗਾਅਰਜੁਨਸਾਬਕਾ ਪ੍ਰਤੀਯੋਗੀਮੰਗਣੀnaagarjunaex contestantengaged