FacebookTwitterg+Mail

'ਬਿੱਗ ਬੌਸ 10' ਦੇ ਇਸ ਮੁਕਾਬਲੇਬਾਜ਼ ਨੇ ਸ਼ੋਅ ਕਰਨ ਦੇ ਲਏ 1 ਕਰੋੜ ਰੁਪਏ (ਦੇਖੋ ਤਸਵੀਰਾਂ)

    1/12
17 October, 2016 05:34:40 PM
ਮੁੰਬਈ— ਭਾਰਤ ਦਾ ਸਭ ਤੋਂ ਮਸ਼ਹੂਰ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 10' ਸ਼ੁਰੂ ਹੋ ਚੁਕਾ ਹੈ। ਇਸ ਵਾਰ ਇਸ ਸ਼ੋਅ 'ਚ ਅਧਿਕਾਰਕ ਤੌਰ 'ਤੇ 15 ਮੁਕਾਬਲੇਬਾਜ਼ 'ਬਿੱਗ ਬੌਸ' ਦੇ ਘਰ 'ਚ ਮਹਿਮਾਨ ਹੋਣਗੇ। ਇਸ ਵਾਰ 'ਬਿੱਗ ਬੌਸ' 'ਚ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਨੈਤਿਕ ਭਾਵ ਕਰਨ ਮਹਿਰਾ ਵੀ ਹਨ। ਖਬਰਾਂ ਮੁਤਾਬਕ ਕਰਨ ਮਹਿਰਾ ਨੂੰ ਕਾਫੀ ਦਬਾਅ ਤੇ ਚਾਪਲੂਸੀ ਕਰਕੇ ਸ਼ੋਅ 'ਚ ਲਿਆਂਦਾ ਗਿਆ ਹੈ।
ਕਰਨ ਲੰਮੇ ਸਮੇਂ ਤੋਂ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸੀਰੀਅਲ ਨਾਲ ਜੁੜੇ ਹੋਏ ਸਨ। ਇਸ ਸੀਰੀਅਲ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕੀਤਾ ਕਿ ਉਹ ਦੇਖਦੇ ਹੀ ਦੇਖਦੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਨ ਲੱਗੇ। ਡੀ. ਐੱਨ. ਏ. ਦੀ ਖਬਰ ਮੁਤਾਬਕ ਕਰਨ ਨੂੰ 'ਬਿੱਗ ਬੌਸ' 'ਚ ਆਉਣ ਲਈ ਪੂਰੇ ਇਕ ਕਰੋੜ ਰੁਪਏ ਦਿੱਤੇ ਗਏ ਹਨ। ਦੱਸਣਯੋਗ ਹੈ ਕਿ 'ਬਿੱਗ ਬੌਸ 10' 'ਚ ਕਰਨ ਦੇ ਆਨਸਕ੍ਰੀਨ ਬੇਟੇ ਨਕਸ਼ ਵੀ ਹਨ। ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਆਨਸਕ੍ਰੀਨ ਪਿਓ ਤੇ ਪੁੱਤ 'ਬਿੱਗ ਬੌਸ' ਦੇ ਘਰ 'ਚ ਇਕ-ਦੂਜੇ ਨਾਲ ਕਿਵੇਂ ਵਰਤਾਅ ਕਰਦੇ ਹਨ।

Tags: ਬਿੱਗ ਬੌਸ 10 ਕਰਨ ਮਹਿਰਾ Bigg Boss 10 Karan Mehra 1 ਕਰੋੜ 1 Crore