FacebookTwitterg+Mail

'ਚਾਰ ਸਾਹਿਬਜ਼ਾਦੇ : ਰਾਈਜ਼ ਆਫ ਬੰਦਾ ਸਿੰਘ ਬਹਾਦੁਰ' ਫਿਲਮ ਦਾ ਗੀਤ 'ਬੰਦੇ ਦਾ' ਹੋਇਆ ਰਿਲੀਜ਼

first song from the movie chaar sahibzaade rise of banda singh bahadur out now
17 October, 2016 09:17:28 PM
ਜਲੰਧਰ— ਅਗਾਮੀ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫਿਲਮ 'ਚਾਰ ਸਾਹਿਬਜ਼ਾਦੇ : ਰਾਈਜ਼ ਆਫ ਬੰਦਾ ਸਿੰਘ ਬਹਾਦੁਰ' ਦਾ ਪਹਿਲਾਂ ਗੀਤ 'ਬੰਦੇ ਦਾ' ਰਿਲੀਜ਼ ਹੋ ਗਿਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 'ਚਾਰ ਸਾਹਿਬਜ਼ਾਦੇ : ਰਾਈਜ਼ ਆਫ ਬੰਦਾ ਸਿੰਘ ਬਹਾਦੁਰ' ਸਾਲ 2014 'ਚ ਆਈ ਸੁਪਰਹਿੱਟ ਫਿਲਮ 'ਚਾਰ ਸਾਹਿਬਜ਼ਾਦੇ' ਦਾ ਸੀਕੁਅਲ ਹੈ। 'ਬੰਦੇ ਦਾ' ਗੀਤ ਨੂੰ ਡਾ. ਰਬਿੰਦਰ ਐੱਸ. ਮਸੂਰ ਨੇ ਲਿਖਿਆ ਹੈ।
ਗੀਤ ਨੂੰ ਬੇਹੱਦ ਵਧੀਆ ਢੰਗ ਨਾਲ ਸੁਖਵਿੰਦਰ ਸਿੰਘ ਨੇ ਗਾਇਆ ਹੈ। ਇਸ ਦਾ ਸੰਗੀਤ ਨਿਰਮਲ ਸਿੰਘ ਨੇ ਦਿੱਤਾ ਹੈ। ਫਿਲਮ ਨੂੰ ਹੈਰੀ ਬਾਵੇਜਾ ਡਾਇਰੈਕਟ ਕਰ ਰਹੇ ਹਨ, ਜਿਹੜੀ ਇਰੋਸ ਇੰਟਰਨੈਸ਼ਨਲ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਨੂੰ ਪੰਮੀ ਬਾਵੇਜਾ ਤੇ ਜਯੋਤੀ ਦੇਸ਼ਪਾਂਡੇ ਨੇ ਪਰੋਡਿਊਸ ਕੀਤਾ ਹੈ, ਜਿਹੜੀ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੀਤ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਸੁਣ ਸਕਦੇ ਹੋ—
http://erosnow.com/music/watch/1054843/chaar-sahibzaade--rise-of-banda-singh-bahadur/6761204/exclusive--bande-da?ap=1

Tags: ਚਾਰ ਸਾਹਿਬਜ਼ਾਦੇ ਬੰਦਾ ਸਿੰਘ ਬਹਾਦੁਰ ਬੰਦੇ ਦਾ Chaar Sahibzaade Banda Singh Bahadur Bande Da