FacebookTwitterg+Mail

ਸੋਨਮ ਦੇ ਪਰਿਵਾਰ ਫੰਕਸ਼ਨ 'ਚ ਪ੍ਰੇਮੀ ਹੋਇਆ ਸ਼ਾਮਲ, ਭੈਣ ਨੇ ਸਾਂਝੀ ਕੀਤੀ ਤਸਵੀਰ

    1/3
18 October, 2016 10:23:09 AM
ਮੁੰਬਈ— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਪਣੀ ਫਿਲਮਾਂ ਲਈ ਘੱਟ ਅਤੇ ਪ੍ਰੇਮ ਸੰਬੰਧਾਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦਾ ਅਫੇਅਰ ਦਿੱਲੀ ਦੇ ਬਿਜਨੈੱਸਮੈਨ ਆਨੰਦ ਆਹੂਜਾ ਨਾ ਚੱਲ ਰਿਹਾ ਹੈ। ਸੋਨਮ ਪਹਿਲੀ ਵਾਰ ਅਗਸਤ 'ਚ 'ਰੁਸਤਮ' ਦੀ ਸਫਲਤਾ 'ਚ ਰੱਖੀ ਪਾਰਟੀ 'ਚ ਆਨੰਦ ਆਹੂਜਾ ਨਾਲ ਦਿਖਾਈ ਦਿੱਤੀ ਸੀ। ਜਦਕਿ ਸੋਨਮ ਆਪਣੇ ਰਿਸ਼ਤੇ ਨੂੰ ਪ੍ਰਾਈਵੇਟ ਰੱਖਣਾ ਚਾਹੁੰਦੀ ਹੈ, ਇਸ ਲਈ ਉਹ ਹਮੇਸ਼ਾ ਕਹਿੰਦੀ ਹੈ ਕਿ ਉਹ ਸਿੰਗਲ ਹੈ ਪਰ ਸੋਨਮ ਦੀ ਭੈਣ ਰੀਆ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਕੁਝ ਵੱਖਰੀ ਕਹਾਣੀ ਬਿਆਨ ਕਰ ਰਹੀ ਹੈ। ਇਹ ਤਸਵੀਰ ਸੋਨਮ ਦੇ ਪਰਿਵਾਰ ਸਮਾਰੋਹ ਦੀ ਹੈ, ਜਿਸ 'ਚ ਸੋਨਮ ਅਤੇ ਆਨੰਦ ਇਕ-ਦੂਜੇ ਦੇ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਅਰਜੁਨ ਕਪੂਰ ਅਤੇ ਰੀਆ ਕਪੂਰ ਵੀ ਹਨ।
ਖਬਰਾਂ ਤਾਂ ਇੱਥੋਂ ਤੱਕ ਵੀ ਹਨ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਜਦੋਂ ਸੋਨਮ ਆਪਣੇ ਭਰਾ ਹਰਸ਼ਵਰਧਨ ਦੀ ਡੈਬਿਊ ਫਿਲਮ 'ਮਿਰਜ਼ਿਆ' ਦੇ ਪ੍ਰੀਮੀਅਰ ਲਈ ਆਪਣੇ ਪਰਿਵਾਰ ਨਾਲ ਲੰਡਨ ਗਈ ਸੀ। ਉਸ ਸਮੇਂ ਉਹ ਆਨੰਦ ਦੇ ਸੈਂਟਰਲ ਲੰਡਨ ਦੇ ਆਪਾਰਟਮੈਂਟ 'ਚ ਹੀ ਰੁਕੀ ਸੀ। ਸੂਤਰਾਂ ਮੁਤਾਬਕ ਸੋਨਮ ਪਿਛਲੇ ਦੋ ਸਾਲ ਤੋਂ ਆਨੰਦ ਨੂੰ ਡੇਟ ਕਰ ਰਹੀ ਹੈ ਅਤੇ ਹੁਣ ਦੋਵੇਂ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਗੰਭੀਰ ਹਨ। ਖਬਰਾਂ ਤਾਂ ਇਹ ਵੀ ਹੈ ਕਿ ਦੋਹਾਂ ਦੇ ਪਰਿਵਾਰ ਵੀ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਚੁੱਕੇ ਹਨ।

Tags: ਸੋਨਮਸੰਬੰਧਆਨੰਦ ਆਹੂਜਾsonamrelationshipanand ahuja