FacebookTwitterg+Mail

ਹੁਣ ਦੀਪਿਕਾ ਤੇ ਰਣਵੀਰ ਸਿੰਘ ਦੇ ਬ੍ਰੇਕਅਪ ਦੀਆਂ ਕਿਆਸਅਰਾਈਆਂ !

deepika and ranveer breakup
19 October, 2016 07:35:21 AM
ਮੁੰਬਈ— ਬਾਲੀਵੁੱਡ ਦੀਆਂ ਸਭ ਤੋਂ ਮਸਤੀਖੋਰ ਅਤੇ ਖੂਬਸੂਰਤ ਜੋੜੀਆਂ 'ਚ ਸ਼ਾਮਿਲ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵੀ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਖਬਰ ਹੈ ਕਿ ਰਣਵੀਰ ਦੀਪਿਕਾ ਤੋਂ ਕਾਫੀ ਅਪਸੈੱਟ ਹਨ ਅਤੇ ਦੋਹਾਂ ਨੇ ਇਸ ਰਿਸ਼ਤੇ ਨੂੰ ਹੁਣ ਇਥੇ ਹੀ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ।
ਦੋਹਾਂ ਦੇ ਰਿਸ਼ਤੇ ਵਿਚਾਲੇ ਫਿੱਕ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਸੁਣਨ ਵਿਚ ਆ ਰਹੀਆਂ ਹਨ। ਹਾਲ ਹੀ 'ਚ ਇਕ ਟੈਲੀਵਿਜ਼ਨ ਚੈਨਲ ਨਾਲ ਹੋਈ ਗੱਲਬਾਤ ਵਿਚ ਰਣਵੀਰ ਸਿੰਘ ਨੇ ਇਹ ਵੀ ਕਿਹਾ ਕਿ ਅੱਜਕਲ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਸੁਣਨ ਵਿਚ ਆਇਆ ਹੈ ਕਿ ਰਣਵੀਰ ਦੀਪਿਕਾ ਤੋਂ ਇਸ ਲਈ ਅਪਸੈੱਟ ਹਨ ਕਿਉਂਕਿ ਉਸ ਦੇ ਕਰੀਅਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹ ਜਿੰਨਾ ਜੋਸ਼ ਅਤੇ ਉਤਸ਼ਾਹ ਦਿਖਾਉਂਦੇ ਹਨ, ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਵੀ ਠੀਕ ਉਸੇ ਤਰ੍ਹਾਂ ਦੀ ਮਹਿਸੂਸ ਕਰਦੀ ਹੈ।
ਮਿਲ ਰਹੀਆਂ ਖਬਰਾਂ ਮੁਤਾਬਕ ਰਣਵੀਰ ਨੂੰ ਇਹ ਅਹਿਸਾਸ ਹੋਇਆ ਕਿ ਉਹੀ ਹਮੇਸ਼ਾ ਦੀਪਿਕਾ ਦੇ ਪਿੱਛੇ ਭੱਜਦੇ ਹਨ ਅਤੇ ਉਸ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹਨ, ਜਦੋਂਕਿ ਦੀਪਿਕਾ ਨੇ ਆਪਣਾ ਘੇਰਾ ਤੈਅ ਕੀਤਾ ਹੋਇਆ ਹੈ। ਹਾਲਾਂਕਿ ਇਨ੍ਹਾਂ ਦੋਹਾਂ ਦੇ ਵੱਖ ਹੋਣ ਦੀਆਂ ਖਬਰਾਂ ਕਿੰਨੀਆਂ ਸੱਚ ਹਨ ਅਤੇ ਕੀ ਉਹ ਇਕ-ਦੂਜੇ ਨੂੰ ਮੌਕਾ ਦੇਣਗੇ, ਇਸ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ ਪਰ ਇੰਨਾ ਤੈਅ ਹੈ ਕਿ ਦੋਹਾਂ ਵਿਚਾਲੇ ਚੰਗਾ ਸਮਾਂ ਬੀਤੇ ਕਾਫੀ ਦੇਰ ਹੋ ਗਈ ਹੈ।
ਇਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਰਾਮਲੀਲਾ' ਨਾਲ ਸਾਲ 2013 ਵਿਚ ਹੋਈ ਸੀ। ਰਣਵੀਰ ਦੀਪਿਕਾ ਨੂੰ ਲੈ ਕੇ ਕਿਸ ਤਰ੍ਹਾਂ ਕ੍ਰੇਜ਼ੀ ਸਨ, ਇਸ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਜਦੋਂ ਰਣਵੀਰ ਨੂੰ ਡੇਂਗੂ ਹੋਇਆ ਸੀ ਤਾਂ ਉਨ੍ਹਾਂ ਨੇ ਬਹੁਤ ਹੀ ਮਸਤੀ ਭਰੇ ਅੰਦਾਜ਼ ਵਿਚ ਕਿਹਾ ਸੀ ਕਿ ਲਵੇਰੀਆ ਹੋ ਗਿਆ ਹੈ। ਰਣਵੀਰ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਿਚ ਕਦੀ ਪਿੱਛੇ ਨਹੀਂ ਰਹੇ ਅਤੇ ਦੱਸਦੇ ਰਹੇ ਕਿ ਪਿਆਰ ਵਿਚ ਪੈ ਕੇ ਉਹ ਕਿੰਨਾ ਖੁਸ਼ ਹੈ।
ਦੱਸ ਦੇਈਏ ਕਿ ਨਾ ਤਾਂ ਦੀਪਿਕਾ ਨੇ ਹੁਣ ਤੱਕ ਰਣਵੀਰ ਦੀ ਫਿਲਮ 'ਬੇਫਿਕਰੇ' ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਨਾ ਹੀ ਰਣਵੀਰ ਨੇ ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ 'ਐਕਸ ਐਕਸ ਐਕਸ : ਦਿ ਜੈਂਡਰ ਕੇਜ' ਨੂੰ ਹੀ ਸ਼ੇਅਰ ਨਹੀਂ ਕੀਤਾ ਹੈ, ਜਦੋਂਕਿ ਇਸ ਤੋਂ ਪਹਿਲਾਂ ਦੋਵੇਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਇਕ ਦੂਜੇ ਦੀਆਂ ਫਿਲਮਾਂ ਦੀ ਤਾਰੀਫ ਕਰਦੇ ਸਨ।

Tags: ਦੀਪਿਕਾਰਣਵੀਰਬ੍ਰੇਕਅਪdeepikaranveerbreakup