FacebookTwitterg+Mail

ਰੈਪਰ ਬਾਦਸ਼ਾਹ ਦੇ ਵਿਆਹ ਨੂੰ ਹੋਏ ਚਾਰ ਸਾਲ ਪੂਰੇ, ਦੇਖੋ ਪਤਨੀ ਨਾਲ ਕਿਊਟ ਤੇ ਯਾਦਗਾਰ ਤਸਵੀਰਾਂ

    1/15
19 October, 2016 05:32:30 PM
ਜਲੰਧਰ— ਪੰਜਾਬੀ ਰੈਪਰ ਬਾਦਸ਼ਾਹ ਨੇ ਮੰਗਲਵਾਰ ਨੂੰ ਪਤਨੀ ਨਾਲ ਇਕ ਤਸਵੀਰ ਸਾਂਝੀ ਕਰਕੇ ਵਿਆਹ ਦੇ ਚਾਰ ਸਾਲ ਪੂਰੇ ਹੋਣ ਦੀ ਜਾਣਕਾਰੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਬਾਦਸ਼ਾਹ ਦਾ ਵਿਆਹ ਜੈਸਮੀਨ ਨਾਲ 18 ਅਕਤੂਬਰ 2012 'ਚ ਹੋਇਆ। ਬਾਦਸ਼ਾਹ ਕਦੇ-ਕਦੇ ਆਪਣੀ ਪਤਨੀ ਨਾਲ ਤਸਵੀਰ ਸਾਂਝੀਆਂ ਕਰਦੇ ਰਹਿੰਦੇ ਹਨ।
ਬਾਦਸ਼ਾਹ ਦਾ ਅਸਲੀ ਨਾਂ ਅਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਬਾਦਸ਼ਾਹ ਨੇ ਆਪਣੇ ਸਫਰ ਦੀ ਸ਼ੁਰੂਆਤ 2006 'ਚ ਯੋ ਯੋ ਹਨੀ ਸਿੰਘ ਨਾਲ ਆਏ ਗੀਤ 'ਗੈੱਟ ਅੱਪ ਜਵਾਨੀ' ਰਾਹੀਂ ਕੀਤੀ। ਬਾਦਸ਼ਾਹ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਕਦੇ ਨਾ ਭੁੱਲਣ ਵਾਲੇ ਸੁਪਰਹਿੱਟ ਗੀਤ ਦਿੱਤੇ ਹਨ। ਬਾਦਸ਼ਾਹ ਤੇ ਜੈਸਮੀਨ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਅਸੀਂ ਕੁਝ ਬੇਹੱਦ ਕਿਊਟ ਤੇ ਯਾਦਗਾਰ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਤੁਹਾਨੂੰ ਪਸੰਦ ਆਉਣਗੀਆਂ।

Tags: ਰੈਪਰ ਬਾਦਸ਼ਾਹ ਵਿਆਹ ਪਤਨੀ ਜੈਸਮੀਨ Rapper Badshah Marriage Wife Jasmine