FacebookTwitterg+Mail

'ਸਰਜੀਕਲ ਸਟ੍ਰਾਈਕ' 'ਤੇ ਫੌਜ ਦੀ ਤਾਰੀਫ 'ਚ ਫਾਜ਼ਿਲਪੁਰੀਆ ਦਾ ਗਾਣਾ

    1/5
20 October, 2016 07:52:01 AM

ਨਵੀਂ ਦਿੱਲੀ— ਬਾਲੀਵੁੱਡ 'ਚ ਫਿਲਮ 'ਕਪੂਰ ਐਂਡ ਸੰਨਸ' ਦੇ ਗਾਣੇ 'ਲੜਕੀ ਕਰ ਗਈ ਚੁਲ...' ਨਾਲ ਪਛਾਣ ਬਣਾਉਣ ਵਾਲੇ ਹਰਿਆਣਵੀ ਰੈਪਰ ਅਤੇ ਗਾਇਕ ਫਾਜ਼ਿਲਪੁਰੀਆ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਫੌਜ ਦੀ ਸੀਮਤ ਕਾਰਵਾਈ (ਸਰਜੀਕਲ ਸਟ੍ਰਾਈਕ) ਲਈ ਫੌਜ ਦੀ ਜਾਂਬਾਜ਼ੀ ਨੂੰ ਸਮਰਪਿਤ ਇਕ ਨਵਾਂ ਗਾਣਾ ਲਾਂਚ ਕੀਤਾ ਹੈ। ਫੌਜ 'ਤੇ ਬਣਾਇਆ ਫਾਜ਼ਿਲਪੁਰੀਆ ਦਾ ਇਹ ਗਾਣਾ ਆਮ ਦੇਸ਼ਭਗਤੀ ਦੇ ਗੀਤਾਂ ਨਾਲੋਂ ਇਕਦਮ ਹਟ ਕੇ ਹੈ। 'ਰੇ ਯਹਾਂ ਦੇਖੋ ਚਰਚੇ ਮੇਂ ਫਿਲਮ ਸਟਾਰ ਹੈ, ਵੋ ਤੋ ਕੰਧੇ ਪਰ ਲੀਏ ਘੂਮੇ ਸਟਾਰ ਹੈ, ਹਮ ਪਾਰਟੀ ਕਰੇ ਜੋ ਇਤਬਾਰ ਹੈ, ਵੋ ਤੋ ਮਾਥੇ ਪਰ ਸਹਿ ਰਹਾ ਵਾਰ ਹੈ...ਰੇ ਖੜ੍ਹੀ ਸਰਹੱਦ ਪਰ ਫੌਜ ਹੈ ਤਭੀ ਤੇਰੀ ਮੇਰੀ ਮੌਜ ਹੈ...ਘੁਸ ਕਰ ਮਾਰੇ ਜੋ ਹੈ ਵੋ ਹੈ ਭਾਰਤੀਯ ਸੈਨਾ...' ਬੋਲ ਵਾਲਾ ਇਹ ਗੀਤ ਰੈਪ ਸਟਾਈਲ ਵਿਚ ਗਾਇਆ ਗਿਆ ਹੈ।


Tags: ਸਰਜੀਕਲ ਸਟ੍ਰਾਈਕਤਾਰੀਫਫਾਜ਼ਿਲਪੁਰੀਆpraiseFazilpuriasurgical strike