FacebookTwitterg+Mail

ਗਿੱਪੀ ਗਰੇਵਾਲ ਨੇ ਆਪਣੇ ਅਗਲੇ ਸਿੰਗਲ ਟਰੈਕ 'ਚੈਟ ਬੋਲਦੀ' ਦਾ ਕੀਤਾ ਐਲਾਨ

gippy grewal teams up with jaani and b praak announces upcoming single track
20 October, 2016 05:22:32 PM
ਜਲੰਧਰ— ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਲੌਕ' ਰਾਹੀਂ ਦਰਸ਼ਕਾਂ 'ਚ ਆਪਣੀ ਅਦਾਕਾਰੀ ਲਈ ਵਾਹ-ਵਾਹੀ ਖੱਟ ਰਹੇ ਗਿੱਪੀ ਗਰੇਵਾਲ ਨੇ ਆਪਣੇ ਅਗਲੇ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ। ਗਿੱਪੀ ਗਰੇਵਾਲ ਦੇ ਸਿੰਗਲ ਟਰੈਕ ਦਾ ਨਾਂ 'ਚੈਟ ਬੋਲਦੀ' ਹੈ।
'ਚੈਟ ਬੋਲਦੀ' ਦੇ ਬੋਲ ਜਾਨੀ ਨੇ ਲਿਖੇ ਹਨ, ਜਿਸ ਦੇ ਹੁਣ ਤਕ ਰਿਲੀਜ਼ ਹੋਏ ਵੱਖ-ਵੱਖ ਗੀਤ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ, ਜਿਨ੍ਹਾਂ ਦਾ ਹਾਲ ਹੀ 'ਚ 'ਡੂ ਯੂ ਨੌਅ' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਿਲਜੀਤ ਦੁਸਾਂਝ ਨੇ ਗਾਇਆ ਹੈ। 'ਚੈਟ ਬੋਲਦੀ' ਦੀ ਵੀਡੀਓ ਸੁਪਰਹਿੱਟ ਡਾਇਰੈਕਟਰ ਬਲਜੀਤ ਸਿੰਘ ਦਿਓ ਬਣਾ ਰਹੇ ਹਨ, ਜਿਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਡਾਇਰੈਕਟ ਕੀਤੀਆਂ ਹਨ। ਹੁਣ ਉਡੀਕ ਹੈ ਤਾਂ ਬਸ ਗੀਤ ਦੇ ਰਿਲੀਜ਼ ਹੋਣ ਦੀ, ਜੋ ਯਕੀਨੀ ਤੌਰ 'ਤੇ ਹਿੱਟ ਹੋਣ ਵਾਲਾ ਹੈ।

Tags: ਗਿੱਪੀ ਗਰੇਵਾਲ ਸਿੰਗਲ ਟਰੈਕ ਚੈਟ ਬੋਲਦੀ Gippy Grewal Single Track Chat Boldi