FacebookTwitterg+Mail

ਟੀ.ਵੀ ਦੀਆਂ ਇਹ ਅਭਿਨੇਤਰੀਆਂ ਇਸ ਮਾਮਲੇ 'ਚ ਹਨ ਬਾਲੀਵੁੱਡ ਅਭਿਨੇਤਰੀਆਂ ਦਾ ਸਿਰਾ, ਤਸਵੀਰਾਂ ਦੇਖ ਤੁਸੀਂ ਵੀ ਕਰੋਗੇ ਯਕੀਨ

    1/11
21 October, 2016 03:37:32 PM
ਮੁੰਬਈ— ਟੀ.ਵੀ. ਸੀਰੀਅਲ 'ਜਮਾਈ ਰਾਜਾ' ਨਾਲ ਮਸ਼ਹੂਰ ਹੋਈ ਨੀਆ ਸ਼ਰਮਾ ਪਾਰਟੀ ਦੀ ਬੇਹੱਦ ਸ਼ੌਕੀਨ ਹੈ। ਵੀਰਵਾਰ ਰਾਤ ਉਨ੍ਹਾਂ ਨੇ ਮੁੰਬਈ ਦੇ ਖਾਰ ਸੋਸ਼ਲ 'ਚ ਰੱਜ ਕੇ ਪਾਰਟੀ ਦਾ ਆਨੰਦ ਮਾਣਿਆ। ਇਕ ਸ਼ਰਾਬ ਦੀ ਬੋਤਲ ਨਾਲ ਤਸਵੀਰ ਸਾਂਝੀ ਕਰਦੇ ਹੋਏ ਨੀਆ ਨੇ ਇੰਸਟਾਗਰਾਮ 'ਤੇ ਲਿਖਿਆ, ''ਆਈ ਓਨ ਦਿਜ਼...'' ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਜਨਮਦਿਨ ਦੇ ਮੌਕੇ 'ਤੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਸਨ। ਇਸ ਖਾਸ ਤਸਵੀਰ 'ਚ ਉਹ ਸ਼ਾਟਸ ਦਾ ਮਜ਼ਾ ਲੈਂਦੀ ਦਿਖੀ ਸੀ। ਆਮ ਤੌਰ 'ਤੇ ਟੀ.ਵੀ. ਸਿਤਾਰਿਆਂ ਨੂੰ ਅਸੀਂ ਸੀਰੀਅਲ 'ਚ ਸਿਗਰੇਟ ਅਤੇ ਸ਼ਰਾਬ ਪੀਂਦੇ ਦੇਖਿਆ ਹੋਵੇਗਾ। ਸੀਰੀਅਲ ਦੇ ਨਾਲ-ਨਾਲ ਅਸਲ ਜ਼ਿੰਦਗੀ 'ਚ ਵੀ ਇਨ੍ਹਾਂ ਸਿਤਾਰਿਆਂ ਨੂੰ ਪ੍ਰਾਈਵੇਟ ਪਾਰਟੀਜ਼ 'ਚ ਨਸ਼ੇ ਕਰਦੇ ਦੇਖਿਆ ਗਿਆ ਹੈ। ਕੋਈ ਕਲੱਬ 'ਚ ਸ਼ਰਾਬ ਦਾ ਗਲਾਸ ਫੜੀ ਕਲਿੱਕ ਕੀਤੇ ਗਏ ਤਾਂ ਕਈ ਸ਼ਰਾਬ ਦੇ ਨਸ਼ੇ 'ਚ ਗਲਤ ਤਰੀਕੇ ਨਾਲ ਡਾਂਸ ਕਰਦੇ ਨਜ਼ਰ ਆਏ।

Tags: ਟੀਵੀ ਅਭਿਨੇਤਰੀਆਂਪਾਰਟੀਤਸਵੀਰਾਂtv actresspartyphotos