FacebookTwitterg+Mail

ਮਾਡਲਿੰਗ ਨਾਲ ਇਨ੍ਹਾਂ ਮਸ਼ਹੂਰ ਸਿਤਾਰਿਆਂ ਨੇ ਕੀਤੀ ਸੀ ਕੈਰੀਅਰ ਦੀ ਸ਼ੁਰੂਆਤ, ਦੇਖੋ ਤਸਵੀਰਾਂ

    1/27
22 October, 2016 02:48:10 PM
ਮੁੰਬਈ— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਆਉਣ ਵਾਲੀ ਫਿਲਮ 'ਐ ਦਿਲ ਹੈ ਮੁਸ਼ਕਿਲ' 28 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਉਂਝ ਬਾਲੀਵੁੱਡ ਦੇ ਵਧੇਰੇ ਸਿਤਾਰਿਆਂ ਵਾਂਗ ਐਸ਼ਵਰਿਆ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਹੈ। ਫੈਸ਼ਨ ਵਰਲਡ 'ਚ ਨਾਂ ਕਮਾਉਣ ਤੋਂ ਬਾਅਦ ਹੀ ਉਨ੍ਹਾਂ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ।
ਜਾਣਕਾਰੀ ਮੁਤਾਬਕ ਬਚਪਨ 'ਚ ਆਰਕੀਟੈਕਚਰ ਬਣਨ ਦਾ ਸੁਪਨਾ ਦੇਖਣ ਵਾਲੀ ਐਸ਼ ਦਾ ਰੁਝਾਨ ਵੱਡੇ ਹੁੰਦੇ-ਹੁੰਦੇ ਮਾਡਲਿੰਗ ਵੱਲ ਹੋ ਗਿਆ ਸੀ। ਉਸ ਸਮੇਂ ਉਹ 9 ਸਾਲ ਦੀ ਸੀ। ਇਸ ਤੋਂ ਬਾਅਦ ਉਨ੍ਹਾਂ ਕਈ ਵਿਗਿਆਪਨਾਂ 'ਚ ਕੰਮ ਕੀਤਾ। ਇਸ ਤੋਂ ਬਾਅਦ 1991'ਚ ਸੁਪਰਮਾਡਲ ਪ੍ਰਤੀਯੋਗੀਤਾ ਜਿੱਤ ਚੁੱਕੀ ਐਸ਼ ਨੇ ਵੋਗ ਮੈਗਜ਼ੀਨ ਦੇ ਅਮਰੀਕੀ ਐਡੀਸ਼ਨ 'ਚ ਜਗ੍ਹਾ ਮਿਲੀ ਸੀ। ਇਸ ਤੋਂ ਬਾਅਦ 1993 'ਚ ਅਦਾਕਾਰ ਆਮਿਰ ਖਾਨ ਨਾਲ ਪੈਪਸੀ ਦੀ ਐਡ 'ਚ ਆ ਕੇ ਐਸ਼ ਮਸ਼ਹੂਰ ਚਿਹਰਾ ਬਣ ਗਈ। 1994 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਦੁਨੀਆ ਹੀ ਬਦਲ ਗਈ ਸੀ। ਉਨ੍ਹਾਂ ਨੇ ਸਾਊਥ ਦੀ ਫਿਲਮ 'ਇਰੁਵਰ' ਨਾਲ 1997 'ਚ ਫਿਲਮੀ ਦੁਨੀਆ 'ਚ ਕਦਮ ਰੱਖਿਆ ਸੀ।

Tags: ਬਾਲੀਵੁੱਡ ਸਿਤਾਰੇਮਾਡਲਿੰਗਤਸਵੀਰਾਂbollywood starsingphotos