FacebookTwitterg+Mail

ਕਿਮ ਕਾਰਦਾਸ਼ੀਆਂ ਇੰਸਟਾਗ੍ਰਾਮ 'ਤੇ 8.5 ਕਰੋੜ ਤੋਂ ਵੱਧ ਪ੍ਰਸ਼ੰਸਕ, ਮੰਨੀ ਗਈ ਪ੍ਰਫੈਕਟ

    1/9
23 October, 2016 07:51:00 AM
ਮੁੰਬਈ— ਸੋਸ਼ਲ ਮੀਡੀਆ ਦੇ ਸਭ ਤੋਂ ਵੱਡੇ ਸਟਾਰਸ ਦੀ ਜੇਕਰ ਗੱਲ ਕਰੀਏ ਤਾਂ ਅਮਰੀਕੀ ਰਿਆਲਿਟੀ ਟੀ. ਵੀ. ਸਟਾਰ ਕਿਮ ਕਾਰਦਾਸ਼ੀਆਂ (36) ਦਾ ਨਾਂ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਹੈ। ਕਾਰਦਾਸ਼ੀਆਂ ਸਿਸਟਰਸ 'ਚ ਮਝਲੀ ਕਿਮ ਨੇ ਜੀਵਨ 'ਚ ਸਿਰਫ ਤਿੰਨ ਹੀ ਫਿਲਮਾਂ ਕੀਤੀਆਂ ਹਨ ਪਰ ਸੋਸ਼ਲ ਮੀਡੀਆ ਦੇ ਤਿੰਨੋਂ ਪਲੇਟਫਾਰਮਸ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਿਸੇ ਵੀ ਹਾਲੀਵੁੱਡ ਸਟਾਰ ਤੋਂ ਵੱਧ ਹੈ। ਕਿਮ ਨੇ ਅਣਗਿਣਤ ਟੀ. ਵੀ. ਰਿਆਲਿਟੀ ਸ਼ੋਅ ਕੀਤੇ ਹਨ ਅਤੇ ਉਨ੍ਹਾਂ 'ਚ ਉਸ ਦੀ ਹਾਜ਼ਰੀ ਦੇ ਬਲ 'ਤੇ ਉਹ ਸੋਸ਼ਲ ਮੀਡੀਆ 'ਚ ਇੰਨੀ ਵੱਡੀ ਹਸਤੀ ਬਣਨ 'ਚ ਸਫਲ ਰਹੀ ਹੈ। ਆਪਣੀਆਂ ਹਾਟ ਪਿਕਸ ਪੋਸਟ ਕਰਨ ਲਈ ਸਾਰੀ ਦੁਨੀਆ 'ਚ ਮਸ਼ਹੂਰ ਕਿਮ ਦੇ ਇੰਸਟਾਗ੍ਰਾਮ 'ਤੇ 8.5 ਕਰੋੜ ਤੋਂ ਵੱਧ ਪ੍ਰਸ਼ੰਸਕ ਹਨ। ਉਨ੍ਹਾਂ ਦਾ ਇੰਸਟਾਗ੍ਰਾਮ ਪ੍ਰੋਫਾਈਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਫੋਟੋਆਂ ਨਾਲ ਭਰਿਆ ਪਿਆ ਹੈ। ਇਕ ਤੋਂ ਵੱਧ ਇਕ ਸੈਲਫੀ ਉਹ ਸ਼ੇਅਰ ਕਰਦੀ ਹੈ। ਪਿਛਲੇ ਦਿਨੀਂ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੇ 6 ਹਜ਼ਾਰ ਤੋਂ ਵੱਧ ਸੈਲਫੀਆਂ ਕਲਿੱਕ ਕੀਤੀਆਂ ਸਨ। ਇਕ ਅਨੁਮਾਨ ਮੁਤਾਬਕ ਇਸ ਯਾਤਰਾ ਦੌਰਾਨ ਕਿਮ ਨੇ ਪ੍ਰਤੀ ਘੰਟਾ 62 ਸੈਲਫੀਆਂ ਕਲਿੱਕ ਕੀਤੀਆਂ। ਇਨ੍ਹਾਂ 'ਚੋਂ ਕੁਝ ਚੋਣਵੀਆਂ ਸੈਲਫੀਆਂ ਤੁਸੀਂ ਕਿਮ ਦੇ ਇੰਸਟਾ ਪੇਜ਼ 'ਤੇ ਦੇਖ ਸਕਦੇ ਹੋ। ਸੋਸ਼ਲ ਮੀਡੀਆ ਦੀ ਬਦੌਲਤ ਹੀ ਕਿਮ ਅਮਰੀਕਾ ਦੀ ਸਭ ਤੋਂ ਮਸ਼ਹੂਰ ਮਾਡਲ ਵੀ ਬਣਨ 'ਚ ਸਫਲ ਰਹੀ। ਕਿਮ ਨੂੰ ਉਸ ਦੀ ਪਰਫੈਕਟ ਫਿੱਗਰ ਲਈ ਜਾਣਿਆ ਜਾਂਦਾ ਹੈ ਅਤੇ ਜੇ ਤੁਸੀਂ ਉਨ੍ਹਾਂ ਦੀ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਦੇਖੋਗੇ ਤਾਂ ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾ ਲਓਗੇ ਕਿ ਕਿਮ ਦੇ ਚਾਹੁਣ ਵਾਲਿਆਂ ੰਦੀ ਗਿਣਤੀ ਆਖਿਰ ਇੰਨੀ ਵੱਧ ਕਿਉਂ ਹੈ।
ਕਿਮ ਇਨ੍ਹੀਂ ਦਿਨੀਂ ਵੀ ਸੁਰਖੀਆਂ 'ਚ ਬਣੀ ਹੋਈ ਹੈ। ਪਿਛਲੇ ਦਿਨੀਂ ਫਰਾਂਸ 'ਚ ਕਿਮ ਨਾਲ ਲੁੱਟ ਦੀ ਵਾਰਦਾਤ ਹੋਈ ਤਾਂ ਇਥੇ ਵੀ ਉਨ੍ਹਾਂ ਦੀ ਸੋਸ਼ਲ ਮੀਡੀਆ ਇਮੇਜ ਦਾ ਹੀ ਜ਼ਿਕਰ ਹੋਇਆ। ਪੁਲਸ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਫੋਟੋਆਂ ਉਹ ਪੋਸਟ ਕਰਦੀ ਹੈ, ਉਸ ਨੂੰ ਦੇਖ ਕੇ ਹੀ ਲੁਟੇਰਿਆਂ ਨੇ ਆਪਣੀ ਯੋਜਨਾ ਬਣਾਈ ਅਤੇ ਅੰਦਾਜ਼ਾ ਲਗਾਇਆ ਕਿ ਕਿਮ ਕੋਲ ਕਿੰਨੇ ਗਹਿਣੇ ਆਦਿ ਹਨ। ਤਿੰਨ ਅਕਤੂਬਰ ਨੂੰ ਪੈਰਿਸ 'ਚ ਕਿਮ ਨਾਲ ਹੋਟਲ ਦੇ ਲਗਜ਼ਰੀ ਅਪਾਰਟਮੈਂਟ 'ਚ ਲੁੱਟ ਦੀ ਵਾਰਦਾਤ ਹੋਈ ਅਤੇ ਉਸ ਕੋਲੋਂ 90 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਗਏ। ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਿਮ ਨੇ ਆਪਣੀ ਵਾਪਸੀ ਨਹੀਂ ਕੀਤੀ ਹੈ। ਫੇਸਬੁੱਕ, ਟਵੀਟਰ ਜਾਂ ਇੰਸਟਾਗ੍ਰਾਮ ਵਰਗੇ ਕਿਸੇ ਵੀ ਪਲੇਟਫਾਰਮ 'ਤੇ ਉਨ੍ਹਾਂ ਨੇ ਕੋਈ ਸਰਗਰਮੀ ਨਹੀਂ ਦਿਖਾਈ ਹੈ। ਅਲਬੱਤਾ ਉਸ ਦੇ ਤਿੰਨੋਂ ਪ੍ਰੋਫਾਈਲਜ਼ ਨੂੰ ਫਾਲੋ ਕਰਨ ਵਾਲਿਆਂ ਨੇ ਰਿਪੋਰਟ ਦਿੱਤੀ ਹੈ ਕਿ 14 ਅਕਤੂਬਰ ਨੂੰ ਕਿਮ ਨੇ ਆਪਣੇ ਟਵੀਟਰ ਹੈਂਡਲ ਦੀ ਵਰਤੋਂ ਕੀਤੀ ਪਰ ਕੋਈ ਟਵੀਟ ਕਰਨ ਲਈ ਨਹੀਂ ਸਗੋਂ 15 ਲੋਕਾਂ ਨੂੰ ਅਣਫਾਲੋ ਕਰਨ ਲਈ।
ਕਿਮ ਦੀਆਂ ਇਕ ਨਹੀਂ ਅਨੇਕਾਂ ਅਜਿਹੀਆਂ ਖੂਬੀਆਂ ਹਨ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਕਰਦੀਆਂ ਰਹਿੰਦੀਆਂ ਹਨ, ਜਿਸ ਸਮੇਂ ਕਿਮ ਗਰਭਵਤੀ ਸੀ (ਉਹ ਤਿੰਨ ਬੱਚਿਆਂ ਦੀ ਮਾਂ ਹੈ) ਤਾਂ ਉਨ੍ਹਾਂ ਨੇ ਉਸ ਸਮੇਂ ਵੀ ਆਪਣੀ ਸੋਸ਼ਲ ਮੀਡੀਆ ਦੀ ਸਰਗਰਮੀ ਨੂੰ ਜਾਰੀ ਰੱਖਿਆ ਸੀ। ਗਰਭ ਅਵਸਥਾ ਦੌਰਾਨ ਵੀ ਉਹ ਬਿਕਨੀ ਪਾ ਕੇ ਬੀਚ 'ਤੇ ਘੁੰਮਦੀ ਨਜ਼ਰ ਆਉਂਦੀ ਸੀ। ਮੀਡੀਆਮੈਨ ਤਾਂ ਉਨ੍ਹਾਂ ਦਾ ਪਿੱਛਾ ਕਰਦੇ ਹੀ ਰਹਿੰਦੇ ਸੀ, ਨਾਲ ਹੀ ਕਿਮ ਵੀ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਸੀ। ਉਸ ਦੀਆਂ ਉਸ ਸਮੇਂ ਦੀਆਂ ਫੋਟੋਆਂ ਇੰਟਰਨੈੱਟ 'ਤੇ ਭਰੀਆਂ ਪਈਆਂ ਹਨ। ਉਂਝ ਕਿਮ ਦਾ ਨਿੱਜੀ ਜੀਵਨ ਵੀ ਘੱਟ ਦਿਲਚਸਪ ਨਹੀਂ ਹੈ। ਉਨ੍ਹਾਂ ਨੇ ਤਿੰਨ ਵਿਆਹ ਕੀਤੇ ਹਨ ਅਤੇ ਤਿੰਨ ਬੱਚਿਆਂ ਦੀ ਮਾਂ ਵੀ ਉਹ ਬਣੀ ਹੈ। ਉਸ ਨੇ ਕਦੇ ਵੀ ਨਿੱਜੀ ਜ਼ਿੰਦਗੀ ਦਾ ਅਸਰ ਆਪਣੇ ਕਾਰੋਬਾਰੀ ਹਿੱਤਾਂ 'ਤੇ ਨਹੀਂ ਪੈਣ ਦਿੱਤਾ। ਉਸ ਦੀ ਫੈਸ਼ਨ ਰੇਂਜ ਯੂ. ਐੱਸ. 'ਚ ਸਭ ਤੋਂ ਵੱਧ ਲੋਕਪ੍ਰਿਯ ਹੈ। ਆਪਣੀਆਂ ਤਿੰਨੋਂ ਭੈਣਾਂ ਨਾਲ ਸੰਬੰਧਾਂ ਨੂੰ ਲੈ ਕੇ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਈ ਟੀ. ਵੀ. ਚੈਨਲਾਂ ਨੇ ਤਿੰਨੋਂ ਭੈਣਾਂ ਨੂੰ ਲੈ ਕੇ ਕਈ ਪ੍ਰੋਗਰਾਮ ਵੀ ਬਣਾਏ ਹਨ। ਨਿੱਜੀ ਜੀਵਨ 'ਚ ਤਿੰਨੇ ਭੈਣਾਂ ਅਕਸਰ ਤੁਹਾਨੂੰ ਆਊਟਿੰਗ ਕਰਦੀਆਂ ਨਜ਼ਰ ਆ ਜਾਣਗੀਆਂ। ਇਹੋ ਨਹੀਂ ਕਿਮ ਵਾਂਗ ਉਨ੍ਹਾਂ ਦੀਆਂ ਦੋਵੇਂ ਭੈਣਾਂ ਵੀ ਸੋਸ਼ਲ ਮੀਡੀਆ 'ਤੇ ਘੱਟ ਚਰਚਿਤ ਨਹੀਂ ਰਹਿੰਦੀਆਂ।
ਫਿਲਹਾਲ ਕਿਮ ਦੁਨੀਆ ਦੀਆਂ ਉਨ੍ਹਾਂ ਹਸਤੀਆਂ 'ਚ ਚੋਟੀ 'ਤੇ ਹੈ, ਜਿਨ੍ਹਾਂ ਦੀ ਲੋਕਪ੍ਰਿਅਤਾ ਵਧਾਉਣ 'ਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ।

Tags: ਕਿਮ ਕਾਰਦਾਸ਼ੀਆਂਇੰਸਟਾਗ੍ਰਾਮਪ੍ਰਸ਼ੰਸਕKim karadasiamInstagramfans