FacebookTwitterg+Mail

ਗਿੱਪੀ ਗਰੇਵਾਲ ਨੇ ਰਣਵੀਰ-ਵਾਣੀ 'ਚ 'ਖੁੱਲਕੇ-ਡੁੱਲਕੇ' ਕਰਵਾਇਆ ਪਿਆਰ (ਵੀਡੀਓ)

26 November, 2016 02:50:36 PM
ਜਲੰਧਰ— ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਦਾ ਗੀਤ 'ਖੁੱਲਕੇ-ਡੁੱਲਕੇ' ਰਿਲੀਜ਼ ਹੋ ਗਿਆ ਹੈ। ਇਹ ਗੀਤ ਰਣਵੀਰ ਸਿੰਘ ਤੇ ਵਾਣੀ ਕਪੂਰ ਦੀ ਅਗਾਮੀ ਫਿਲਮ 'ਬੇਫਿਕਰੇ' ਦਾ ਹੈ, ਜਿਸ 'ਚ ਗਿੱਪੀ ਦੇ ਗੀਤ 'ਤੇ ਦੋਵੇਂ ਖੁੱਲ੍ਹ ਕੇ ਪਿਆਰ ਕਰ ਰਹੇ ਹਨ। ਗਿੱਪੀ ਗਰੇਵਾਲ ਨਾਲ ਇਸ ਗੀਤ 'ਚ ਹਰਸ਼ਦੀਪ ਕੌਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ਸੋਸ਼ਲ ਮੀਡੀਆ ਤੇ ਖਾਸ ਕਰਕੇ ਯੂਟਿਊਬ 'ਤੇ ਗੀਤ ਧਮਾਲਾਂ ਪਾ ਰਿਹਾ ਹੈ। ਗੀਤ ਨੂੰ ਹੁਣ ਤਕ 34 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁਕਾ ਹੈ। ਗੀਤ ਨੂੰ ਸੰਗੀਤ ਵਿਸ਼ਾਲ ਤੇ ਸ਼ੇਖਰ ਨੇ ਦਿੱਤਾ ਹੈ, ਜਿਸ ਦੇ ਬੋਲ ਜੈਯਦੀਪ ਸਾਹਨੀ ਨੇ ਲਿਖੇ ਹਨ। ਗਿੱਪੀ ਦਾ ਇਹ ਪਹਿਲਾ ਬਾਲੀਵੁੱਡ ਗੀਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਬਾਲੀਵੁੱਡ ਫਿਲਮਾਂ 'ਚ ਗੀਤ ਗਾ ਚੁਕੇ ਹਨ ਤੇ ਖੁਦ ਬਾਲੀਵੁੱਡ ਫਿਲਮ 'ਸੈਕਿੰਡ ਹੈਂਡ ਹਸਬੈਂਡ' 'ਚ ਕੰਮ ਕਰ ਚੁਕੇ ਹਨ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਆਨੰਦ ਮਾਣੋ ਗਿੱਪੀ ਗਰੇਵਾਲ ਦੇ ਗੀਤ 'ਖੁੱਲਕੇ-ਡੁੱਲਕੇ' ਦਾ—

Tags: ਗਿੱਪੀ ਗਰੇਵਾਲ Gippy Grewal ਖੁੱਲਕੇ ਡੁੱਲਕੇ Khulke Dulke ਰਣਵੀਰ ਸਿੰਘ Ranveer Singh ਵਾਣੀ ਕਪੂਰ Vaani Kapoor ਬੇਫਿਕਰੇ Befikre