FacebookTwitterg+Mail

ਆਉਣ ਵਾਲੀ 14 ਜੁਲਾਈ 2017 ਨੂੰ ਇਹ ਵੱਡਾ ਤੋਹਫਾ ਲੈ ਕੇ ਆ ਰਹੇ ਨੇ ਬੀਨੂੰ ਢਿੱਲੋਂ ਤੇ ਐਮੀ ਵਿਰਕ (ਦੇਖੋ ਤਸਵੀਰਾਂ)

    1/7
26 November, 2016 10:23:34 PM
ਜਲੰਧਰ— 'ਬੰਬੂਕਾਟ' ਵਰਗੀ ਸੁਪਰਹਿੱਟ ਫਿਲਮ ਪੰਜਾਬੀ ਫਿਲਮ ਜਗਤ ਨੂੰ ਦੇਣ ਵਾਲੇ ਗਾਇਕ ਤੇ ਅਭਿਨੇਤਾ ਐਮੀ ਵਿਰਕ ਤੇ ਆਪਣੀਆਂ ਗੱਲਾਂ ਨਾਲ ਸਭ ਨੂੰ ਹਸਾਉਣ ਵਾਲੇ ਬੀਨੂੰ ਢਿੱਲੋਂ ਮੁੜ ਵੱਡਾ ਤੋਹਫਾ ਆਪਣੇ ਫੈਨਜ਼ ਨੂੰ ਦੇਣ ਜਾ ਰਹੇ ਹਨ। ਜੀ ਹਾਂ, ਬੀਨੂੰ ਢਿੱਲੋਂ ਨੇ ਇਕ ਤਸਵੀਰ ਫੇਸਬੁੱਕ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਨਾਲ ਐਮੀ ਵਿਰਕ ਨਜ਼ਰ ਆ ਰਹੇ ਹਨ ਤੇ ਤਸਵੀਰ 'ਚ ਲਿਖਿਆ ਹੈ, 'ਆਉਣ ਵਾਲੀ 14 ਜੁਲਾਈ 2017 ਨੂੰ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਵੱਡਾ ਤੋਹਫਾ'।
ਹੁਣ ਇਹ ਬਹੁਤ ਵੱਡਾ ਤੋਹਫਾ ਕੀ ਹੈ, ਇਸ ਦਾ ਐਲਾਨ ਤਾਂ ਅਜੇ ਬੀਨੂੰ ਨੇ ਨਹੀਂ ਕੀਤਾ ਪਰ ਦੂਜੇ ਪਾਸੇ ਐਮੀ ਵਿਰਕ ਦੇ ਫੇਸਬੁੱਕ ਪੇਜ 'ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਬੀਨੂੰ ਢਿੱਲੋਂ ਗੱਡੀ 'ਚੋਂ ਰੁਮਾਲ ਸੁੱਟਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਦੱਸ ਦੇਈਏ ਕਿ 'ਬੰਬੂਕਾਟ' ਫਿਲਮ 'ਚ ਇਕ ਦ੍ਰਿਸ਼ ਸੀ, ਜਿਸ 'ਚ ਬੀਨੂੰ ਢਿੱਲੋਂ ਮੋਟਰਸਾਈਕਲ ਤੋਂ ਰੁਮਾਲ ਸੁੱਟ ਕੇ ਐਮੀ ਵਿਰਕ ਨੂੰ ਕੱਟਦੇ ਸਨ।
ਹੁਣ ਫੇਸਬੁੱਕ 'ਤੇ ਪਈਆਂ ਦੋਵਾਂ ਦੀਆਂ ਪੋਸਟਾਂ ਤਾਂ ਇਹੀ ਬਿਆਨ ਕਰਦੀਆਂ ਹਨ ਕਿ 'ਬੰਬੂਕਾਟ 2' 14 ਜੁਲਾਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੋਵਾਂ ਦੇ ਫੈਨਜ਼ ਬੇਸਬਰੀ ਨਾਲ 'ਬੰਬੂਕਾਟ 2' ਦੇ ਅਧਿਕਾਰਕ ਐਲਾਨ ਦੀ ਉਡੀਕ ਕਰ ਰਹੇ ਹਨ, ਜੋ ਉਮੀਦ ਹੈ ਕਿ ਛੇਤੀ ਹੋ ਜਾਵੇਗਾ।

Tags: ਬੰਬੂਕਾਟ 2 Bambukat 2 ਬੀਨੂੰ ਢਿੱਲੋਂ Binnu Dhillon ਐਮੀ ਵਿਰਕ Ammy Virk