FacebookTwitterg+Mail

ਕਦੇ ਅਜਿਹੇ ਦਿਖਦੇ ਸਨ ਹਨੀ ਸਿੰਘ ਤੇ ਬਾਦਸ਼ਾਹ, ਦੇਖੋ ਸਿੰਗਰਾਂ ਦੀ ਪੁਰਾਣੇ ਸਮੇਂ ਦੀ ਲੁੱਕ

    1/14
26 November, 2016 10:24:42 PM
ਮੁੰਬਈ— ਬਾਲੀਵੁੱਡ ਦੇ ਪ੍ਰਸਿੱਧ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਕੰਮ ਤੋਂ ਦੂਰ ਹਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਉਹ ਫੈਨਜ਼ ਨਾਲ ਜੁੜੇ ਹੋਏ ਹਨ। ਹਾਲ ਹੀ 'ਚ ਹਨੀ ਨੇ ਆਪਣੇ ਪੁਰਾਣੇ ਦਿਨਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਜਿਸ 'ਚ ਹਨੀ ਸਿੰਘ ਬਿਲਕੁਲ ਬਦਲੇ ਹੋਏ ਨਜ਼ਰ ਆ ਰਹੇ ਹਨ। ਤਸਵੀਰ 'ਚ ਉਨ੍ਹਾਂ ਨੂੰ ਪਛਾਣ ਸਕਣਾ ਵੀ ਮੁਸ਼ਕਿਲ ਹੈ।
'ਕਾਲਾ ਚਸ਼ਮਾ' ਗੀਤ 'ਤੇ ਸਭ ਨੂੰ ਨਚਾਉਣ ਵਾਲੇ ਰੈਪਰ ਬਾਦਸ਼ਾਹ ਦੀ ਵੀ ਇਥੇ ਦਿਖਾਈ ਗਈ ਤਸਵੀਰ ਕਾਫੀ ਪੁਰਾਣੀ ਹੈ, ਜਿਸ 'ਚ ਉਹ ਪਤਲੇ ਤੇ ਲੰਬੇ ਵਾਲਾਂ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸ਼੍ਰੇਆ ਘੋਸ਼ਾਲ, ਅਦਨਾਨ ਸਾਮੀ, ਏ. ਆਰ. ਰਹਿਮਾਨ, ਸੁਨਿਧੀ ਚੌਹਾਨ, ਮੀਕਾ ਸਿੰਘ, ਸੋਨੂੰ ਨਿਗਮ, ਅਰਿਜਿਤ ਸਿੰਘ ਤੇ ਆਤਿਫ ਅਸਲਮ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਹਨ, ਜਿਨ੍ਹਾਂ 'ਚ ਇਨ੍ਹਾਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੈ, ਤੁਸੀਂ ਵੀ ਦੇਖੋ ਇਹ ਤਸਵੀਰਾਂ।

Tags: ਯੋ ਯੋ ਹਨੀ ਸਿੰਘ Yo Yo Honey Singh ਬਾਦਸ਼ਾਹ Badshah ਸਿੰਗਰ Singer