FacebookTwitterg+Mail

ਗਰਲਫਰੈਂਡ ਨਾਲ ਹੌਟ ਤਸਵੀਰਾਂ ਵਾਇਰਲ, ਇਹ ਮਾਡਲ ਲਵੇਗਾ 'ਬਿੱਗ ਬੌਸ' ਦੇ ਘਰ 'ਚ ਐਂਟਰੀ

    1/14
26 November, 2016 10:25:22 PM
ਮੁੰਬਈ— 'ਬਿੱਗ ਬੌਸ 10' ਦੇ ਘਰ 'ਚ ਛੇਤੀ ਹੀ ਵਾਈਲਡ ਕਾਰਡ ਐਂਟਰੀ ਹੋਣ ਵਾਲੀ ਹੈ। ਐੱਮ ਟੀ. ਵੀ. ਰੌਡੀਜ਼ ਦੇ ਮੁਕਾਬਲੇਬਾਜ਼ ਸਾਹਿਲ ਆਨੰਦ, ਮਾਡਲ ਐਲੀਨਾ ਕਾਜ਼ਨ, ਸੀਜ਼ਨ ਦੀ ਸਭ ਤੋਂ ਪਹਿਲੀ ਵੋਟਿੰਗ 'ਚ ਬਾਹਰ ਹੋਈ ਪ੍ਰਿਅੰਕਾ ਜੱਗਾ ਤੋਂ ਇਲਾਵਾ ਮਾਡਲ ਜੇਸਨ ਸ਼ਾਹ ਦੇ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ਚਾਰਾਂ 'ਚੋਂ ਸਭ ਤੋਂ ਜ਼ਿਆਦਾ ਚਰਚਾ 'ਚ ਜੇਸਨ ਹੀ ਰਹੇ ਹਨ। ਨਿਊਡ ਤਸਵੀਰਾਂ ਪੋਸਟ ਕਰਨ ਦੇ ਸ਼ੌਕੀਨ ਜੇਸਨ ਇਨ੍ਹੀਂ ਦਿਨੀਂ ਆਪਣੇ ਪ੍ਰੇਮ ਸਬੰਧ ਨੂੰ ਲੈ ਕੇ ਚਰਚਾ 'ਚ ਹਨ।
ਦੱਸਣਯੋਗ ਹੈ ਕਿ ਬ੍ਰਿਟੇਨ 'ਚ ਜਨਮੇ ਜੇਸਨ ਦਾ ਪਰਿਵਾਰ ਗੁਜਰਾਤ ਨਾਲ ਸਬੰਧ ਰੱਖਦਾ ਹੈ। ਉਹ ਸ਼ਾਨਦਾਰ ਹਿੰਦੀ ਬੋਲ ਲੈਂਦੇ ਹਨ। ਜੇਸਨ ਮਾਡਲ, ਐਕਟਰ ਹੋਣ ਦੇ ਨਾਲ-ਨਾਲ ਫਿਟਨੈੱਸ ਕੋਚ ਵੀ ਹਨ। ਜੇਸਨ ਨਿਊਯਾਰਕ ਫਿਲਮ ਅਕੈਡਮੀ ਤੋਂ ਸਾਲ 2010 'ਚ ਐਕਟਿੰਗ ਤੋਂ ਗ੍ਰੈਜੂਏਟ ਹਨ। ਕੈਟਰੀਨਾ ਕੈਫ ਤੇ ਆਦਿੱਤਿਆ ਰਾਏ ਕਪੂਰ ਦੀ ਫਿਲਮ 'ਫਿਤੂਰ' 'ਚ ਜੇਸਨ ਨੇ ਮਹਿਮਾਨ ਭੂਮਿਕਾ ਨਿਭਾਈ ਸੀ। ਫਿਟਨੈੱਸ ਦੇ ਸ਼ੌਕੀਨ ਜੇਸਨ ਸੋਸ਼ਲ ਮੀਡੀਆ 'ਤੇ ਕਈ ਨਿਊਡ ਤਸਵੀਰਾਂ ਪੋਸਟ ਕਰ ਚੁਕੇ ਹਨ।
ਪ੍ਰੇਮ ਸਬੰਧ ਨੂੰ ਲੈ ਕੇ ਕਾਫੀ ਖੁੱਲ੍ਹੇ ਹਨ ਜੇਸਨ
ਇੰਸਟਾਗ੍ਰਾਮ 'ਤੇ ਜੇਸਨ ਆਪਣੇ ਪ੍ਰੇਮ ਸਬੰਧ ਨੂੰ ਲੈ ਕੇ ਕਾਫੀ ਖੁੱਲ੍ਹੇ ਖਿਆਲਾਂ ਵਾਲੇ ਇਨਸਾਨ ਹਨ। ਪਿਛਲੇ ਡੇਢ ਸਾਲ ਤੋਂ ਉਹ ਦਾਨੀਏਲ ਪਾਬਲਨ ਨੂੰ ਡੇਟ ਕਰ ਰਹੇ ਹਨ। ਦਾਨੀਏਲ ਤੇ ਜੇਸਨ ਨੇ ਇਕ-ਦੂਜੇ ਨਾਲ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Tags: ਬਿੱਗ ਬੌਸ 10 Bigg Boss 10 ਜੇਸਨ ਸ਼ਾਹ Jason Shah ਗਰਲਫਰੈਂਡ Girlfriend ਦਾਨੀਏਲ ਪਾਬਲਨ Daniela Paublan